JALANDHAR WEATHER

ਪਹਿਲੀ ਜਮਾਤ ਦਾ ਬੱਚਾ ਅੱਜ ਤਖ਼ਤ ਸ਼੍ਰੀ ਕੇਸਗੜ ਸਾਹਿਬ ਦੇ ਸਕੱਤਰੇਤ ਵਿਖੇ ਆ ਕੇ ਮਿਲਿਆ

ਆਨੰਦਪੁਰ ਸਾਹਿਬ, 26 ਮਈ (ਜਸਵੰਤ ਸਿੰਘ ਜੱਸ)-ਗੁਰਰਹਿਮਤਵੀਰ ਸਿੰਘ ਨਾਂ ਦਾ, ਪਹਿਲੀ ਜਮਾਤ ਦਾ ਬੱਚਾ ਅੱਜ ਤਖ਼ਤ ਸ਼੍ਰੀ ਕੇਸਗੜ ਸਾਹਿਬ ਦੇ ਸਕੱਤਰੇਤ ਵਿਖੇ ਆ ਕੇ ਮਿਲਿਆ। ਇਸ ਬੱਚੇ ਤੇ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਹੈ। ਇਸ ਬੱਚੇ ਨੂੰ ਫ਼ਾਰਸੀ ਵਾਲਾ ਜ਼ਫਰਨਾਮਾ ਪੂਰਾ ਕੰਠ ਹੈ। ਇਸ ਦੇ ਨਾਲ ਹੀ ਇਸ ਨੂੰ ਉਰਦੂ, ਅਰਬੀ, ਫ਼ਾਰਸੀ ਅਤੇ ਗੁਰਮੁਖੀ ਦੇ ਅੱਖਰਾਂ ਦੀ ਪੂਰੀ ਜਾਣਕਾਰੀ ਹੈ। ਬੱਚੇ ਦੀ ਕਾਪੀ ਦੇਖਣ ਦੇ ਪਤਾ ਲੱਗਾ ਕਿ ਉਸ ਨੇ ਉਸ ਵਿੱਚ ਗ੍ਰੀਕ, ਕਜ਼ਾਕ ਅਤੇ ਹੋਰ ਵੀ ਕਈ ਸਾਰੀਆਂ ਭਾਸ਼ਾਵਾਂ ਤੇ ਅੱਖਰ ਲਿਖੇ ਹਨ ਅਤੇ ਜਿਨਾਂ ਦੀ ਉਹ ਜਾਣਕਾਰੀ ਵੀ ਰੱਖਦਾ ਹੈ। ਇਹ ਬੱਚਾ ਪਹਿਲੀ ਜਮਾਤ ਵਿੱਚ ਪੜ੍ਹਦਾ ਹੋਇਆ ਬਾਕੀ ਬੱਚਿਆਂ ਲਈ ਇੱਕ ਪ੍ਰੇਰਨਾ ਸਰੋਤ ਹੈ। ਸੱਚੇ ਪਾਤਸ਼ਾਹ ਅੱਗੇ ਅਰਦਾਸ ਹੈ ਬੱਚੇ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਅਤੇ ਇਸ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ