JALANDHAR WEATHER

ਸੀਵਰੇਜ ਹੰਪ ਕਾਰਨ ਬੇਕਾਬੂ ਹੋਈ ਬਾਈਕ, 6 ਮਹੀਨੇ ਦੇ ਬੱਚੇ ਦੀ ਮੌਕੇ 'ਤੇ ਮੌਤ

ਮੋਗਾ, 31 ਮਈ- ਮੋਗਾ 'ਚ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ 6 ਮਹੀਨੇ ਦੇ ਬੱਚੇ ਦੀ ਮੌਤ ਹੋਣ ਦੀ ਸਮਾਚਾਰ ਮਿਲਿਆ ਹੈ। ਜਾਣਕਾਰੀ ਦੇ ਅਨੁਸਾਰ, ਸੀਵਰੇਜ ਹੰਪ ਤੋਂ ਬੇਕਾਬੂ ਹੋ ਕੇ ਬਾਈਕ ਸਵਾਰ ਡਿੱਗ ਗਏ। ਇਸ ਦੌਰਾਨ ਉੱਛਲ ਕੇ ਹੇਠਾਂ ਪਤੀ-ਪਤਨੀ ਤੇ ਬੱਚੇ ਡਿੱਗ ਗਏ ਅਤੇ 6 ਮਹੀਨੇ ਦੇ ਬੱਚੇ ਦੀ ਮੌਕੇ 'ਤੇ ਮੌਤ ਹੋ ਗਈ।

ਜਦਿਕ ਬਾਈਕ ਪਿੱਛੇ ਬੈਠੀ ਮਹਿਲਾ ਗੰਭੀਰ ਜ਼ਖਮੀ ਹੋ ਗਈ। ਲਖਵੀਰ ਸਿੰਘ ਆਪਣੀ ਪਤਨੀ ਜਯੋਤੀ ਨਾਲ ਬਾਈਕ 'ਤੇ ਜਾ ਰਿਹਾ ਸੀ ਅਤੇ ਨਾਲ 6 ਮਹੀਨੇ ਦਾ ਬੇਟਾ ਮਨਵੀਰ ਸਿੰਘ ਵੀ ਸੀ। ਅਚਾਨਕ ਮੈਨਹੋਲ ਤੇ ਸੜਕ ਉੱਚੀ ਨੀਵੀਂ ਹੋਣ ਕਾਰਨ ਬਾਈਕ ਬੇਕਾਬੂ ਹੋ ਕੇ ਡਿੱਗ ਪਈ ਜਿਸ ਕਾਰਨ ਜਯੋਤੀ ਬਾਈਕ ਹੇਠਾਂ ਡਿੱਗੀ ਤੇ 6 ਮਹੀਨੇ ਦੇ ਮਨਵੀਰ ਦੀ ਮੌਕੇ 'ਤੇ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ