ਕੋਟਫੱਤਾ ਦੇ ਗੁੰਮਸ਼ੁਦਾ ਨੌਜਵਾਨ ਦੀ ਡਰੇਨ ਚੋਂ ਮਿਲੀ ਲਾਸ਼, ਫੈਲੀ ਸਨਸਨੀ
ਕੋਟਫੱਤਾ, 31 ਮਈ (ਰਣਜੀਤ ਸਿੰਘ ਬੁੱਟਰ)- ਪਿਛਲੇ 8-10 ਦਿਨਾਂ ਤੋਂ ਲਾਪਤਾ ਕੋਟਫੱਤਾ ਦੇ 16 ਸਾਲਾਂ ਦੇ ਨੌਜਵਾਨ ਦੀ ਲਾਸ਼ ਕੋਟਫੱਤਾ ਨਜ਼ਦੀਕ ਲੰਘਦੀ ਡਰੇਨ ਤੋਂ ਮਿਲਣ ਨਾਲ ਪਿੰਡ ਵਿਚ ਸਨਸਨੀ ਫੈਲ ਗਈ। ਪਤਾ ਚੱਲਦਿਆ ਹੀ ਕੋਟਫੱਤਾ ਥਾਣੇ ਦੀ ਪੁਲਿਸ ਪਾਰਟੀ ਐਸ.ਐਚ.ਓ. ਹਰਬੰਸ ਸਿੰਘ ਦੀ ਅਗਵਾਈ ਵਿਚ ਘਟਨਾ ਸਥਾਨ ਤੇ ਪੁੱਜੀ। ਮ੍ਰਿਤਕ ਦਾ ਮੋਟਰਸਾਈਕਲ ਵੀ ਡਰੇਨ ਚੋਂ ਬਰਾਮਦ ਹੋਇਆ।
ਪੁਲਿਸ ਨੇ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਨੌਜਵਾਨ ਦੀ ਪਹਿਚਾਣ ਵਿੱਕੀ ਸਿੰਘ ਪੁੱਤਰ ਟਮਾਟਾ ਸਿੰਘ ਵਾਸੀ ਕੋਟਫੱਤਾ ਵਜੋਂ ਹੋਈ।
;
;
;
;
;
;
;
;
;