JALANDHAR WEATHER

ਕੇਦਾਰਨਾਥ ਟ੍ਰੈਕਿੰਗ ਰੂਟ 'ਤੇ ਸ਼ਰਧਾਲੂਆਂ ਦੀ ਆਵਾਜਾਈ ਮੁੜ ਸ਼ੁਰੂ

ਰੁਦਰਪ੍ਰਯਾਗ (ਉਤਰਾਖੰਡ), 31 ਮਈ - ਦੇਹਰਾਦੂਨ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਿਸ਼ਾਲ ਮਿਸ਼ਰਾ ਨੇ ਫ਼ੋਨ 'ਤੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਮੀਂਹ ਰੁਕਣ ਅਤੇ ਮੌਸਮ ਦੀ ਸਥਿਤੀ ਵਿਚ ਸੁਧਾਰ ਹੋਣ ਤੋਂ ਬਾਅਦ ਕੇਦਾਰਨਾਥ ਟ੍ਰੈਕਿੰਗ ਰੂਟ 'ਤੇ ਸ਼ਰਧਾਲੂਆਂ ਦੀ ਆਵਾਜਾਈ ਮੁੜ ਸ਼ੁਰੂ ਹੋ ਗਈ ਹੈ। ਪ੍ਰਤੀਕੂਲ ਮੌਸਮ ਕਾਰਨ ਵੱਖ-ਵੱਖ ਚੌਕੀਆਂ 'ਤੇ ਸੁਰੱਖਿਅਤ ਢੰਗ ਨਾਲ ਰੁਕੇ ਸ਼ਰਧਾਲੂਆਂ ਨੂੰ ਹੁਣ ਅੱਗੇ ਵਧਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਖਰਾਬ ਮੌਸਮ ਕਾਰਨ ਸਾਵਧਾਨੀ ਦੇ ਉਪਾਅ ਵਜੋਂ ਅੱਜ ਸਵੇਰੇ ਕੇਦਾਰਨਾਥ ਯਾਤਰਾ 'ਤੇ ਲਗਾਈ ਗਈ ਅਸਥਾਈ ਮੁਅੱਤਲੀ ਹਟਾ ਦਿੱਤੀ ਗਈ ਹੈ। ਯਾਤਰਾ ਮੁੜ ਸ਼ੁਰੂ ਹੋਣ ਤੋਂ ਬਾਅਦ, ਅਧਿਕਾਰੀ ਸ਼ਰਧਾਲੂਆਂ ਨੂੰ ਸਾਵਧਾਨੀ ਨਾਲ ਯਾਤਰਾ ਕਰਨ ਅਤੇ ਸਾਰੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਲਗਾਤਾਰ ਅਪੀਲ ਕਰ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ