ਮਹੰਤ ਦੀ ਮਾਂ ਨਾਲ ਅਣ-ਪਛਾਤਿਆਂ ਵਲੋਂ ਬਦਸਲੂਕੀ
ਜਲੰਧਰ, 4 ਜੂਨ (ਦਵਿੰਦਰ)- ਜਲੰਧਰ ਦੇ ਰਾਮਾ ਮੰਡੀ ਇਲਾਕੇ ਵਿਚ ਕੁਝ ਲੋਕਾਂ ਨੇ ਇਕ ਮਹੰਤ ਦੇ ਘਰ 'ਤੇ ਹਮਲਾ ਕਰ ਦਿੱਤਾ। ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਮਹੰਤ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀ ਨੇ ਉਸ ਦੀ ਬਜ਼ੁਰਗ ਮਾਂ ਦੇ ਕੱਪੜੇ ਪਾੜ ਦਿੱਤੇ ਅਤੇ ਉਸ ਨਾਲ ਬਦਸਲੂਕੀ ਕੀਤੀ। ਮਹੰਤ ਸਿੰਮੀ ਨੇ ਕਿਹਾ ਕਿ ਉਸਦੀ ਮਾਂ ਨੂੰ ਨਾ ਸਿਰਫ਼ ਕੁੱਟਿਆ ਗਿਆ ਬਲਕਿ ਉਸ ਦੇ ਸੋਨੇ ਦੇ ਗਹਿਣੇ ਵੀ ਖੋਹ ਲਏ ਗਏ।
ਇਹ ਘਟਨਾ 2 ਜੂਨ ਨੂੰ ਵਾਪਰੀ। ਸੀ.ਸੀ.ਟੀ.ਵੀ. ਫੁਟੇਜ ਵਿਚ ਮਹੰਤ ਸਿੰਮੀ ਦੀ ਮਾਂ ਅਤੇ ਤਿੰਨ-ਚਾਰ ਲੋਕ ਗਲੀ ਵਿਚ ਲੜਦੇ ਦਿਖਾਈ ਦੇ ਰਹੇ ਹਨ। ਫੁਟੇਜ ਦੇ ਅਨੁਸਾਰ ਦੋਸ਼ੀ ਮਹੰਤ ਦੇ ਘਰ ਦੇ ਬਾਹਰ ਪਹੁੰਚਦੇ ਹਨ ਅਤੇ ਦਰਵਾਜ਼ਾ ਖੜਕਾਉਂਦੇ ਹਨ। ਜਿਵੇਂ ਹੀ ਮਹੰਤ ਸਿੰਮੀ ਦੀ ਮਾਂ ਬਾਹਰ ਆਉਂਦੀ ਹੈ, ਦੋਵਾਂ ਧਿਰਾਂ ਵਿਚਕਾਰ ਬਹਿਸ ਹੁੰਦੀ ਹੈ, ਜੋ ਬਾਅਦ ਵਿਚ ਹੱਥੋਪਾਈ ਵਿਚ ਬਦਲ ਜਾਂਦੀ ਹੈ।
ਗਲੀ ਵਿਚ ਝਗੜਾ ਦੇਖ ਕੇ ਲੋਕ ਆਪਣੇ ਘਰਾਂ ਤੋਂ ਬਾਹਰ ਆਏ। ਮਹੰਤ ਨੇ ਕਿਹਾ ਕਿ ਰਾਮਾ ਮੰਡੀ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਗਲੀ ਦੇ ਵਸਨੀਕਾਂ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਅਤੇ ਨਿੰਦਣਯੋਗ ਘਟਨਾ ਹੈ। ਮਹੰਤ ਸਿਮੀ ਨੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਕਿ ਉਸ ਦੀ ਮਾਂ ਘਰ ਵਿੱਚ ਇਕੱਲੀ ਸੀ, ਅਤੇ ਇਸ ਦਾ ਫਾਇਦਾ ਉਠਾਉਂਦੇ ਹੋਏ, ਤਿੰਨ-ਚਾਰ ਅਣ-ਪਛਾਤੇ ਹਮਲਾਵਰ ਘਰ ਵਿਚ ਦਾਖਲ ਹੋਏ ਤੇ ਉਸ 'ਤੇ ਜਾਨਲੇਵਾ ਹਮਲਾ ਕੀਤਾ।
;
;
;
;
;
;
;