ਮੁੜ ਪ੍ਰੀਖਿਆ ਕਰਵਾਉਣਾ ਨਹੀਂ ਹੈ ਨਿਆਂ- ਅਰਵਿੰਦ ਕੇਜਰੀਵਾਲ
ਨਵੀਂ ਦਿੱਲੀ, 4 ਜੂਨ- ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਨੀਟ ਦੀ ਪ੍ਰੀਖਿਆ ਮੁੜ ਕਰਵਾਉਣ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਆਪਣੀ ਧੀ ਨੂੰ ਪੜ੍ਹਾਉਣ ਲਈ 3 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਨੀਟ ਪੇਪਰ ਲੀਕ ਤੋਂ ਦੁਖੀ ਧੀ ਨੇ ਖੁਦਕੁਸ਼ੀ ਕਰ ਲਈ ਤੇ ਉਸ ਨੇ ਸੁਸਾਈਡ ਨੋਟ ਵਿਚ ਲਿਖਿਆ ਕਿ ਮੰਮੀ ਅਤੇ ਪਾਪਾ, ਮੇਰੇ ਵਿਚ ਦੁਬਾਰਾ ਪ੍ਰੀਖਿਆ ਦੇਣ ਦੀ ਹਿੰਮਤ ਨਹੀਂ ਹੈ।
ਕੇਜਰੀਵਾਲ ਨੇ ਕਿਹਾ ਕਿ ਮੁੜ-ਪ੍ਰੀਖਿਆ ਨਿਆਂ ਨਹੀਂ ਹੈ। ਸਰਕਾਰ ਦੇ ਕੰਟਰੋਲ ਵਿਚ ਸਿੱਖਿਆ ਮਾਫ਼ੀਆ ਨੂੰ ਖ਼ਤਮ ਕਰਨਾ ਹੋਵੇਗਾ। ਹੁਣ ਤੱਕ ਕਈ ਬੱਚੇ ਖੁਦਕੁਸ਼ੀਆਂ ਕਰ ਚੁੱਕੇ ਹਨ। ਉਸ ਦੀ ਮੌਤ ਦਾ ਇਨਸਾਫ ਕਦੋਂ ਮਿਲੇਗਾ?
;
;
;
;
;
;
;