ਆਟੋ ਰਿਕਸ਼ਾ ਤੇ ਟਿੱਪਰ ਦੀ ਟੱਕਰ ਹੋਣ ਕਾਰਨ ਬਜ਼ੁਰਗ ਔਰਤ ਦੀ ਮੌਤ
ਮਾਹਿਲਪੁਰ ,(ਹੁਸ਼ਿਆਰਪੁਰ), 4 ਜੂਨ (ਰਜਿੰਦਰ ਸਿੰਘ)- ਅੱਜ ਬਾਅਦ ਦੁਪਹਿਰ ਕਰੀਬ 1.00 ਵਜੇ ਹੁਸ਼ਿਆਰਪੁਰ ਮਾਹਿਲਪੁਰ ਪਿੰਡ ਚੱਗਰਾ ਕੋਲ ਆਟੋ ਰਿਕਸ਼ਾ ਤੇ ਟਿੱਪਰ ਦੀ ਟੱਕਰ ਹੋਣ ਕਾਰਨ 75 ਸਾਲਾਂ ਬਜ਼ੁਰਗ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦ ਕਿ ਆਟੋ ਰਿਕਸ਼ਾ ਚਾਲਕ ਜ਼ਖ਼ਮੀ ਹੋ ਗਿਆ।ਮਾਹਿਲਪੁਰ ਨਾਲ ਲੱਗਦੇ ਪਿੰਡ ਚੰਦੇਲੀ ਵਸਨੀਕ ਮ੍ਰਿਤਕਾ ਸੁਰਿੰਦਰ ਕੌਰ ਦਵਾਈ ਲੈਣ ਲਈ ਆਟੋ ਰਿਕਸ਼ਾ ਵਿਚ ਹੁਸ਼ਿਆਰਪੁਰ ਨੂੰ ਜਾ ਰਹੀ ਸੀ। ਟਿੱਪਰ ਚਾਲਕ ਮੌਕੇ ’ਤੋਂ ਫ਼ਰਾਰ ਹੋ ਗਿਆ।
;
;
;
;
;
;
;
;