ਫ਼ਿਰੋਜ਼ਪੁਰ- ਫ਼ਾਜ਼ਿਲਕਾ ਮੁੱਖ ਮਾਰਗ ਤੇ ਭਿਆਨਕ ਸੜਕ ਹਾਦਸਾ, 7 ਜਣਿਆਂ ਦੀ ਮੌਤ
ਮਮਦੋਟ,(ਫ਼ਿਰੋਜ਼ਪੁਰ), 6 ਜੂਨ (ਰਾਜਿੰਦਰ ਸਿੰਘ ਹਾਂਡਾ)- ਫ਼ਿਰੋਜ਼ਪੁਰ- ਫ਼ਾਜ਼ਿਲਕਾ ਮੁੱਖ ਮਾਰਗ ਤੇ ਪਿੰਡ ਹੁਸੈਨਸ਼ਾਹ ਵਾਲਾ ਦੇ ਕੋਲ ਅੱਜ ਸਵੇਰੇ 5:40 ਵਜੇ ਸਵਾਰੀਆਂ ਨਾਲ ਭਰੀ ਮਹਿੰਦਰਾਂ ਪਿੱਕਅਪ ਗੱਡੀ ਤੇ ਘੋੜੇ ਟਰਾਲੇ ਵਿਚਕਾਰ ਆਹਮੋ- ਸਾਹਮਣੇ ਟੱਕਰ ਹੋ ਜਾਣ ਕਾਰਨ ਮਹਿੰਦਰਾਂ ਪਿੱਕਅਪ ਵਿਚ ਸਵਾਰ 4 ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 3 ਜਣਿਆਂ ਦੀ ਹਸਪਤਾਲ ਜਾ ਕੇ ਮੌਤ ਹੋ ਗਈ। ਇਸ ਦੇ ਨਾਲ ਹੀ ਦਰਜਨ ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਇਲਾਜ ਲਈ ਐਬੂਲੈਸਾਂ ਰਾਹੀਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਪਹੁੰਚਾਇਆ ਗਿਆ ਹੈ। ਹਾਦਸੇ ਦਾ ਪਤਾ ਚਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ, ਥਾਣਾ ਮਮਦੋਟ ਤੋਂ ਪੁਲਿਸ ਅਤੇ ਅੱਧੀ ਦਰਜਨ ਐਬੂਲੈਸਾਂ ਘਟਨਾ ਸਥਾਨ ’ਤੇ ਪਹੁੰਚੀਆਂ, ਜਿਨ੍ਹਾਂ ਵਲੋਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਟਰੈਕਸ ਪਿੱਕਅਪ ਗੱਡੀ ਵਿਚ ਸਵਾਰ ਸੰਗਤ ਜਲਾਲਾਬਾਦ ਪੱਛਮੀ ਤੋਂ ਡੇਰਾ ਬਿਆਸ ਜਾ ਰਹੀ ਸੀ ਕਿ ਜੰਗਾਂ ਵਾਲਾ ਮੋੜ ਤੋਂ ਥੋੜਾ ਪਿੱਛੇ ਭਿਆਨਕ ਸੜਕ ਹਾਦਸਾ ਵਾਪਰ ਗਿਆ ।
;
;
;
;
;
;
;
;