JALANDHAR WEATHER

ਡੇਰਾਬੱਸੀ 'ਚ ਮਾਈਨਿੰਗ ਮਾਫ਼ੀਆ ਦਾ ਨੰਗਾ ਨਾਚ, ਵੀਡੀਓ ਬਣਾਉਣ 'ਤੇ ਨੌਜਵਾਨ ਦੀ ਕੁੱਟਮਾਰ

ਡੇਰਾਬੱਸੀ, 6 ਜੂਨ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਖੇਤਰ ਵਿਚ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਮਾਫ਼ੀਆ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ। ਪਿੰਡ ਸੁੰਡਰਾ ਵਿਖੇ ਨਦੀ ਕਿਨਾਰੇ ਚੱਲ ਰਹੀ ਮਾਈਨਿੰਗ ਦੀਆਂ ਫ਼ੋਟੋਆਂ ਅਤੇ ਵੀਡੀਓ ਖਿੱਚਣ ਗਏ ਇਕ ਸਥਾਨਕ ਨੌਜਵਾਨ ਪਵਨ ਕੁਮਾਰ 'ਤੇ ਮਾਫ਼ੀਆ ਦੇ ਕਰਿੰਦਿਆਂ ਨੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਨੌਜਵਾਨ ਨੂੰ ਰਸਤੇ ਵਿਚ ਘੇਰ ਕੇ ਬੇ-ਰਹਿਮੀ ਨਾਲ ਕੁੱਟਿਆ ਅਤੇ ਉਸ ਦਾ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ।

ਹੱਦ ਤਾਂ ਉਦੋਂ ਹੋ ਗਈ ਜਦੋਂ ਗੁੰਡਾਗਰਦੀ ਕਰਨ ਤੋਂ ਬਾਅਦ ਮਾਫ਼ੀਆ ਦੇ ਕਰਿੰਦਿਆਂ ਨੇ ਖ਼ੁਦ ਨੂੰ ਬਚਾਉਣ ਲਈ 112 ਨੰਬਰ 'ਤੇ ਕਾਲ ਕਰਕੇ ਉਲਟਾ ਪੀੜਤ ਨੌਜਵਾਨ 'ਤੇ ਹੀ ਚੋਰੀ ਦਾ ਝੂਠਾ ਕੇਸ ਮੜ੍ਹਨ ਦੀ ਸਾਜ਼ਿਸ਼ ਘੜੀ। ਪਰੰਤੂ ਇਲਾਕੇ ਦੇ ਮੋਹਤਬਰਾਂ ਅਤੇ ਪਿੰਡ ਵਾਸੀਆਂ ਦੇ ਤੁਰੰਤ ਦਖ਼ਲ ਅਤੇ ਭਾਰੀ ਵਿਰੋਧ ਕਾਰਨ ਮਾਫ਼ੀਆ ਦੀ ਇਹ ਚਾਲ ਨਾਕਾਮ ਹੋ ਗਈ।

ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਡੇਰਾਬੱਸੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਨਜੀਤ ਸਿੰਘ ਉਰਫ਼ ਜੂਬਾ, ਸੰਜੂ, ਫ਼ਿਲਮ ਸਿਟੀ ਦੇ ਮਾਲਕ ਸੋਨੀ, ਹਰਜੀਤ ਸਿੰਘ, ਬਿੰਨੀ ਅਤੇ ਇਕ ਅਣ-ਪਛਾਤੇ ਵਿਅਕਤੀ ਸਮੇਤ 6 ਲੋਕਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਵੱਡਾ ਰੋਸ ਹੈ ਅਤੇ ਪੁਲਿਸ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

15 ਭਾਰਤ ਨਾਲ ਜੰਗਬੰਦੀ 'ਚ ਦਖ਼ਲ ਲਈ ਟਰੰਪ ਦਾ ਹਮੇਸ਼ਾ ਧੰਨਵਾਦੀ ਰਹੇਗਾ ਪਾਕਿਸਤਾਨ-ਸ਼ਾਹਬਾਜ਼ ਸ਼ਰੀਫ਼

ਇਸਲਾਮਾਬਾਦ, 5 ਜੂਨ (ਏਜੰਸੀ)-ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ, ਭਾਰਤ ਦੇ ਨਾਲ ਜੰਗਬੰਦੀ ਕਰਾਉਣ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੀ ਸਮੇਂ 'ਤੇ ਕੀਤੇ ਗਏ ਦਖ਼ਲ ਲਈ ਹਮੇਸ਼ਾਂ ਧੰਨਵਾਦੀ ਰਹੇਗਾ | ਵੀਰਵਾਰ ਨੂੰ ਅਮਰੀਕੀ ਦੂਤਘਰ ਵਲੋਂ ਅਮਰੀਕੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਮੌਕੇ ਕਰਵਾਏ ਇਕ ਪ੍ਰੋਗਰਾਮ 'ਚ ਸ਼ਾਹਬਾਜ਼ ਸ਼ਰੀਫ਼ ਨੇ ਪਾਕਿਸਤਾਨ-ਅਮਰੀਕਾ ਸੰਬੰਧਾਂ ਨੂੰ ਲਗਭਗ ਅੱਠ ਦਹਾਕਿਆਂ ਤੋਂ ਚੱਲੇ ਆ ਰਹੇ ਸੱਚੇ ਅਤੇ ਖ਼ਾਸ ਰਿਸ਼ਤਿਆਂ ਦੇ ਤੌਰ 'ਤੇ ਦੱਸਿਆ | ਪਿਛਲੇ ਸਾਲ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਚਾਰ ਦਿਨਾਂ ਤੱਕ ਚੱਲੇ ਸੈਨਿਕ ਟਕਰਾਅ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਟਰੰਪ ਦੇ ਦਖ਼ਲ ਨੇ ਦੁਸ਼ਮਣੀ ਖਤਮ ਕਰਨ 'ਚ ਅਹਿਮ ਭੂਮਿਕਾ ਨਿਭਾਈ | ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਾਲ ਪਹਿਲਗਾਮ ਘਟਨਾ ਦੇ ਬਾਅਦ ...  

... 7 hours 36 minutes ago

ਹੋਰ ਖ਼ਬਰਾਂ...

ਅਜੀਤ ਟੀ ਵੀ