ਰੇਲਵੇ ਸਟੇਸ਼ਨ ’ਤੇ ਰੇਲ ਗੱਡੀ ਚੱਲਣ ਸਮੇਂ ਡੱਬਾ ਹੋਇਆ ਅਲੱਗ, ਵੱਡਾ ਹਾਦਸਾ ਟਲਿਆ
ਲੁਧਿਆਣਾ, 6 ਜੂਨ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਰੇਲਵੇ ਸਟੇਸ਼ਨ ’ਤੇ ਅੱਜ ਕੁਝ ਸਮਾਂ ਪਹਿਲਾਂ ਸਪੈਸ਼ਲ ਰੇਲ ਗੱਡੀ ਦੇ ਚੱਲਣ ਸਮੇਂ ਇਕ ਡੱਬਾ ਝਟਕਾ ਲੱਗਣ ਕਾਰਨ ਅਲੱਗ ਹੋ ਗਿਆ, ਜਿਸ ਕਾਰਨ ਜ਼ੋਰਦਾਰ ਆਵਾਜ਼ ਆਈ ਅਤੇ ਰੇਲਵੇ ਸਟੇਸ਼ਨ ’ਤੇ ਡਰ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦਿਆਂ ਹੀ ਉੱਚ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਰੇਲਵੇ ਪੁਲਿਸ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੁਰਾਣਾ ਡੱਬਾ ਹੋਣ ਕਾਰਨ ਇਹ ਡੱਬਾ ਚੱਲਣ ਸਮੇਂ ਅਲੱਗ ਹੋ ਗਿਆ ਸੀ ਪਰ ਇਸ ਨੂੰ ਠੀਕ ਕਰਨ ਉਪਰੰਤ ਰੇਲ ਗੱਡੀ ਨੂੰ ਵਾਪਸ ਤੋਰਿਆ ਜਾ ਰਿਹਾ ਹੈ। ਉਨ੍ਹਾਂ ਕਿਸੇ ਵੀ ਕਿਸਮ ਦੇ ਧਮਾਕਾ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਵਾਜ਼ ਕਾਰਨ ਬਿਨਾਂ ਪੁਸ਼ਟੀ ਕੀਤੇ ਕੁਝ ਲੋਕਾਂ ਵਲੋਂ ਇਸ ਨੂੰ ਧਮਾਕਾ ਸਮਝ ਲਿਆ ਗਿਆ ਸੀ।
;
;
;
;
;
;
;
;
;