ਨਵਾਂਸ਼ਹਿਰ 'ਚ ਲੜਕੀ ਦਾ ਕਤਲ, ਫਿਰ ਜੰਗਲ ਵਿਚ ਲਾਸ਼ ਨੂੰ ਲਗਾਈ ਅੱਗ
ਨਵਾਂਸ਼ਹਿਰ, 6 ਜੂਨ- ਨਵਾਂਸ਼ਹਿਰ 'ਚ 15 ਸਾਲਾਂ ਲੜਕੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ, ਮੁਲਜ਼ਮ ਨੇ ਪਹਿਲਾ ਲੜਕੀ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਅਤੇ ਫਿਰ ਲਾਸ਼ ਨੂੰ ਅਟੈਚੀ 'ਚ ਬੰਦ ਕਰ ਗੜ੍ਹਸ਼ੰਕਰ ਲੈ ਕੇ ਗਿਆ ਜਿੱਥੇ ਉਸਨੇ ਮਾਨਸੇਵਾਲ ਦੇ ਜੰਗਲ ਵਿਚ ਲਾਸ਼ ਨੂੰ ਅੱਗ ਲਗਾ ਦਿੱਤੀ।
ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲੇ ਤੱਕ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;
;