ਡੇਰਾ ਬਾਬਾ ਨਾਨਕ ਦੇ ਪਿੰਡ ਹਰੂਵਾਲ ਵਿਚ ਅੱਗ ਲੱਗਣ ਨਾਲ ਘਰ ਦਾ ਕੀਮਤੀ ਸਾਮਾਨ ਸੜਕੇ ਸੁਆਹ
ਡੇਰਾ ਬਾਬਾ ਨਾਨਕ, 6 ਜੂਨ (ਹੀਰਾ ਸਿੰਘ ਮਾਂਗਟ)- ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਹਰੂਵਾਲ ਵਿਖੇ ਅੱਜ ਦਿਨ ਦਿਹਾੜੇ ਘਰ ਵਿਚ ਅਚਾਨਕ ਅੱਗ ਲੱਗਣ ਨਾਲ ਫਰਿਜ਼, ਐਲਸੀਡੀ, ਏਸੀ ਸਮੇਤ ਘਰ ਦਾ ਕੀਮਤੀ ਸਾਮਾਨ ਸੜਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਹੋਇਆ ਸਰਨਦੀਪ ਕੌਰ ਪਤਨੀ ਤਰਸੇਮ ਸਿੰਘ ਵਾਸੀ ਹਰੂਵਾਲ ਨੇ ਦੱਸਿਆ ਕਿ ਉਹ ਆਪਣੇ ਘਰ ਨੂੰ ਤਾਲਾ ਲਗਾ ਕੇ ਡਾਕਟਰ ਕੋਲ ਦਵਾਈ ਲੈਣ ਵਾਸਤੇ ਗਏ ਹੋਏ ਸਨ।
ਦੱਸਿਆ ਜਾ ਰਿਹਾ ਹੈ ਕਿ ਆਸ ਪਾਸ ਦੇ ਲੋਕਾਂ ਵਲੋਂ ਘਰ ਦਾ ਤਾਲਾ ਤੋੜ ਕੇ ਅੱਗ ਉੱਤੇ ਕਾਬੂ ਪਾਇਆ ਗਿਆ ਹੈ ਪਰ ਅੱਗ ਲੱਗਣ ਦੇ ਅਸਲੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।
;
;
;
;
;
;
;
;
;