JALANDHAR WEATHER

ਦੋ ਦਰਜਨ ਪਿੰਡਾਂ ਦੇ ਲੋਕਾਂ ਨੂੰ ਮਿਲੀ ਸੀ.ਟੀ.ਯੂ. ਬੱਸ ਸੇਵਾ ਦੀ ਸਹੂਲਤ

ਲਾਲੜੂ/ਡੇਰਾਬੱਸੀ, (ਅਲੀ)- ਹਲਕਾ ਡੇਰਾਬੱਸੀ ਦੇ ਨਗਰ ਕੌਂਸਲ ਲਾਲੜੂ ਅਧੀਨ ਆਉਂਦੇ ਲਗਭਗ ਦੋ ਦਰਜਨ ਪਿੰਡਾਂ ਦੇ ਵਸਨੀਕਾਂ ਨੂੰ ਅੰਬਾਲਾ ਤੋਂ ਚੰਡੀਗੜ੍ਹ ਅਤੇ ਚੰਡੀਗੜ੍ਹ ਤੋਂ ਅੰਬਾਲਾ ਆਉਣ-ਜਾਣ ਲਈ ਸੀ.ਟੀ.ਯੂ. ਬੱਸ ਸੇਵਾ ਦੀ ਸਹੂਲਤ ਮਿਲ ਗਈ ਹੈ। ਇਸ ਸੇਵਾ ਦੀ ਸ਼ੁਰੂਆਤ ਪਿੰਡ ਝਰਮੜੀ ਦੇ ਬੱਸ ਸਟਾਪ 'ਤੇ ਕੀਤੀ ਗਈ, ਜਿਸ ਨਾਲ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ, ਕੁੱਝ ਦਿਨ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੀਆਂ ਹੋਈਆਂ ਮਹਿਲਾਵਾਂ ਨੇ ਆਪਣੀ ਸਮੱਸਿਆ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦੇ ਧਿਆਨ ਵਿਚ ਲਿਆਂਦੀ ਸੀ। ਉਨ੍ਹਾਂ ਦੇ ਯਤਨਾਂ ਅਤੇ ਭਾਜਪਾ ਆਗੂ ਮਨਪ੍ਰੀਤ ਬਾਣੀ ਸੰਧੂ ਦੀ ਲਗਾਤਾਰ ਮਿਹਨਤ ਦੇ ਨਤੀਜੇ ਵਜੋਂ ਅੱਜ ਇਹ ਸਹੂਲਤ ਲੋਕਾਂ ਨੂੰ ਪ੍ਰਾਪਤ ਹੋਈ।

ਬੱਸ ਸੇਵਾ ਸ਼ੁਰੂ ਹੋਣ ਮੌਕੇ ਸੈਂਕੜੇ ਮਹਿਲਾਵਾਂ ਅਤੇ ਪੁਰਸ਼ ਪਿੰਡ ਝਰਮੜੀ ਬੱਸ ਸਟਾਪ 'ਤੇ ਇਕੱਠੇ ਹੋਏ ਅਤੇ ਮਨਪ੍ਰੀਤ ਬਾਣੀ ਸੰਧੂ ਦਾ ਧੰਨਵਾਦ ਕੀਤਾ। ਇਸ ਮੌਕੇ ਮਨਪ੍ਰੀਤ ਬਾਣੀ ਸੰਧੂ ਨੇ ਬੱਸ ਵਿਚ ਸਫ਼ਰ ਕਰਦੇ ਹੋਏ ਇਲਾਕਾ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਹਲਕਾ ਪ੍ਰਭਾਰੀ ਪਰਵਿੰਦਰ ਬਰਾੜ, ਸੀ.ਟੀ.ਯੂ. ਪ੍ਰਬੰਧਨ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਇਸ ਬੱਸ ਸੇਵਾ ਨਾਲ ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਅਤੇ ਮਹਿਲਾਵਾਂ ਨੂੰ ਵੱਡੀ ਰਾਹਤ ਮਿਲੇਗੀ। ਪਹਿਲਾਂ ਲੋਕਾਂ ਨੂੰ ਚੰਡੀਗੜ੍ਹ ਆਉਣ-ਜਾਣ ਲਈ 200 ਤੋਂ 300 ਰੁਪਏ ਤੱਕ ਖਰਚ ਕਰਨੇ ਪੈਂਦੇ ਸਨ, ਜਦਕਿ ਹੁਣ ਸੀ.ਟੀ.ਯੂ. ਬੱਸ ਦਾ ਕਿਰਾਇਆ ਕਰੀਬ 70 ਰੁਪਏ ਹੋਵੇਗਾ। ਇਸ ਨਾਲ ਲੋਕਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਚਣਗੇ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਰਵਿੰਦਰ ਵੈਸ਼ਨਵ, ਕਮਲਜੀਤ ਸਿੰਘ, ਹਰਨੇਕ ਸਿੰਘ ਲੰਬੜਦਾਰ, ਰਾਧੇ ਸ਼ਿਆਮ, ਬੰਟੀ ਸ਼ਰਮਾ, ਪਵਨ ਧੀਮਾਨ, ਪਵਨ ਦੀਵਾਨ, ਕੁਮਾਰ, ਮੱਖਣ ਸਿੰਘ, ਰਿੰਕੂ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ