ਪੀ.ਓ. ਸਟਾਫ਼ ਫ਼ਤਿਹਗੜ੍ਹ ਸਾਹਿਬ ਵਲੋਂ ਐਕਸਾਈਜ਼ ਐਕਟ ਮਾਮਲੇ 'ਚ ਭਗੌੜਾ ਗ੍ਰਿਫ਼ਤਾਰ
ਫ਼ਤਿਹਗੜ੍ਹ ਸਾਹਿਬ, 6 ਜੂਨ- ਫ਼ਤਿਹਗੜ੍ਹ ਸਾਹਿਬ ਦੇ ਪੀ.ਓ. ਸਟਾਫ਼ ਨੇ ਫ਼ਰਾਰ ਚੱਲ ਰਹੇ ਇਕ ਭਗੌੜੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੀ.ਓ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਭੁਪਿੰਦਰ ਸਿੰਘ, ਨਿਵਾਸੀ ਪਿੰਡ ਬਾਗ ਸਿਕੰਦਰ ਖ਼ਿਲਾਫ਼ 13 ਸਤੰਬਰ 2024 ਨੂੰ ਥਾਣਾ ਫ਼ਤਿਹਗੜ੍ਹ ਸਾਹਿਬ ਵਿਖੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਹੋਇਆ ਸੀ। ਅਦਾਲਤੀ ਕਾਰਵਾਈ ਦੌਰਾਨ ਗ਼ੈਰ-ਹਾਜ਼ਰ ਰਹਿਣ ਕਾਰਨ ਮਾਨਯੋਗ ਅਦਾਲਤ ਨੇ 17 ਦਸੰਬਰ 2025 ਨੂੰ ਉਸ ਨੂੰ ਭਗੌੜਾ ਕਰਾਰ ਦਿੱਤਾ ਸੀ।
ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਮੁਲਜ਼ਮ ਦੇ ਘਰ ਛਾਪੇਮਾਰੀ ਕਰਕੇ ਉਸ ਨੂੰ ਕਾਬੂ ਕੀਤਾ ਅਤੇ ਅਗਲੇਰੀ ਕਾਰਵਾਈ ਲਈ ਥਾਣਾ ਫ਼ਤਿਹਗੜ੍ਹ ਸਾਹਿਬ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ।
;
;
;
;
;
;
;
;
;