JALANDHAR WEATHER

ਕਾਂਗਰਸੀ ਆਗੂ ਤੇ ਵਰਕਰਾਂ ਨੇ ਪਿੰਡ ਰਾਮੇਆਣਾ ’ਚ ਮੋਦੀ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

ਜੈਤੋ, 6 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕਾਂਗਰਸ ਪਾਰਟੀ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਤੇ ਸਾਬਕਾ ਵਿਧਾਇਕ ਮਾ: ਬਲਦੇਵ ਸਿੰਘ ਦੀ ਅਗਵਾਈ ਵਿਚ ਕਾਂਗਰਸੀ ਆਗੂ ਤੇ ਵਰਕਰਾਂ ਨੇ ਪਿੰਡ ਰਾਮੇਆਣਾ ਵਿਖੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਕਾਰਨ ਅੱਜ ਮਹਿੰਗਾਈ ਦਾ ਬੋਲਬੋਲਾ ਹੈ ਤੇ ਆਏ ਦਿਨ ਪੈਟਰੋਲ/ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ। ਜਿਸ ਕਰਕੇ ਆਮ ਤੇ ਗਰੀਬ ਵਰਗ ਦਾ ਜਿਉਣਾ ਮੁਸ਼ਕਲ ਹੋ ਗਿਆ ਹੈ। ਗਰੀਬਾਂ ਦੀ ਮਸੀਹਾਂ ਆਉਣ ਵਾਲੀ ਕੇਂਦਰ ਸਰਕਾਰ ਦੇ ਰਾਜ ਵਿਚ ਮਹਿੰਗਾਈ ਦੇ ਕਾਰਨ ਗਰੀਬ ਦਾ ਚੁੱਲਾਂ ਚੱਲਣਾ ਮੁਸ਼ਕਲ ਹੋ ਗਿਆ ਹੈ ਤੇ ਸਰਕਾਰ ਆਮ ਤੇ ਗਰੀਬ ਲੋਕਾਂ ਦੀਆਂ ਸਹੂਲਤਾਂ ਖੋਹਣ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਨੌਕਰੀਆਂ ਦੇਣ ਵਾਲੀ ਸਰਕਾਰ ਦੌਰਾਨ ਨੌਜਵਾਨ ਬੇਰੁਜ਼ਗਾਰੀ ਵੱਲ ਵੱਧ ਰਿਹਾ ਹੈ ’ਤੇ ਨੌਜਵਾਨ ਆਪਣੇ ਹੱਥਾਂ ਵਿੱਚ ਡਿਗਰੀਆਂ ਲੈ ਕੇ ਨੌਕਰੀਆਂ ਦੀ ਤਲਾਸ਼ ਵਿਚ ਇੱਧਰ ਉੱਧਰ ਭਟਕ ਰਹੇ ਹਨ।

ਉਥੇ ਹੀ ਮੋਦੀ ਸਰਕਾਰ ਨੇ 15-15 ਲੱਖ ਰੁਪਏ ਵੀ ਲੋਕਾਂ ਦੇ ਖਾਤਿਆਂ ਵਿੱਚ ਨਹੀਂ ਭੇਜੇ ਹਨ। ਗੱਪੇ ਦੇ ਸਹਾਰੇ ਕੇਂਦਰ ਵਿਚ ਆਈ ਭਾਜਪਾ ਦੀ ਕੇਂਦਰ ਸਰਕਾਰ ਹਰ ਫਰੰਟ ’ਤੇ ਫੇਲ ਸਾਬਿਤ ਹੋਈ ਹੈ ਤੇ ਦੇਸ਼ ਦਾ ਹਰ ਵਰਗ ਇਸ ਸਰਕਾਰ ਤੋਂ ਪੂਰੀ ਤਰਾ ਅੱਕ ਤੇ ਥੱਕ ਚੁੱਕਿਆ ਹੈ। ਦਰਸ਼ਨ ਸਿੰਘ ਢਿੱਲਵਾਂ ਤੇ ਮਾਸਟਰ ਬਲਦੇਵ ਸਿੰਘ ਨੇ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆ ਕਿਹਾ ਕਿ ਕੱਲ ਪਟਿਆਲਾ ਵਿਚ ਨੌਕਰੀਆਂ ਦੀ ਮੰਗ ਕਰ ਰਹੇ 2600 ਆਈ.ਟੀ.ਆਈ. ਯੋਗ ਉਮੀਦਵਾਰਾਂ ’ਤੇ ਵਹਿਸ਼ੀ ਤਰੀਕੇ ਨਾਲ ਤਾਕਤ ਦੀ ਵਰਤੋਂ ਬਹੁਤ ਹੀ ਮੰਦਭਾਗੀ ਹੈ। ਸ਼ਾਂਤਮਈ ਪ੍ਰਦਰਸ਼ਨਕਾਰੀਆਂ ’ਤੇ ਪੁਲਿਸ ਵਲੋਂ ਵਰਤਾਈ ਬੇਰਹਿਮੀ ਦੀਆਂ ਵੀਡੀਓ ਡਰਾਉਣੀਆਂ ਹਨ।

ਜਦ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਆਪਣੇ ਕੀਤੇ ਹੋਏ ਵਾਅਦੇ ਮੁਤਾਬਕ ਨੌਜਵਾਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਦੀ ਪਰ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਉਹ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ। ਇਸ ਮੌਕੇ ਗਿਆਨ ਸਿੰਘ ਸੰਧੂ ਰਾਮੇਆਣਾ, ਯੂਥ ਆਗੂ ਚਮਕੌਰ ਸਿੰਘ ਰਾਮੇਆਣਾ, ਡਾ: ਇਕਬਾਲ ਸਿੰਘ, ਦਰਸ਼ਨ ਸਿੰਘ ਸਹੋਤਾ, ਗਗਨ ਸਿੰਘ ਧਾਲੀਵਾਲ ਰਾਮੇਆਣਾ, ਪ੍ਰਧਾਨ ਜਗਜੀਤ ਸਿੰਘ, ਮੋਹਣਾ ਸਿੰਘ ਗਿੱਲ, ਰਾਜਵਿੰਦਰ ਸਿੰਘ ਭੁੱਲਰ, ਯੋਧਵੀਰ ਸਿੰਘ ਸਰਪੰਚ, ਲਖਵਿੰਦਰ ਸਿੰਘ ਰੋੜੀਕਪੂਰਾ, ਸੱਤਾ ਭਾਊ ਕਾਸਮ ਭੱਟੀ ਅਤੇ ਦਰਸ਼ਨ ਸਿੰਘ ਸਰਾਂ ਆਦਿ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ