JALANDHAR WEATHER

ਸੂਬੇ ਵਿਚ ਟੈਕਸ ਚੋਰੀ ’ਤੇ ਲਗਾਤਾਰ ਨਕੇਲ ਕੱਸੀ ਜਾ ਰਹੀ- ਹਰਪਾਲ ਚੀਮਾ

ਸੰਗਰੂਰ, 6 ਜੂਨ (ਧੀਰਜ ਪਸ਼ੌਰੀਆ)- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਵਿਚ ਟੈਕਸ ਚੋਰੀ ਤੇ ਲਗਾਤਾਰ ਨਕੇਲ ਕੱਸੀ ਜਾ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਵਾਇਤੀ ਸਰਕਾਰਾਂ ਦੇ ਸਮੇਂ ਦੀ ਚੱਲਦੀ ਟੈਕਸ ਚੋਰੀ ਦੀ ਖ਼ਤਮ ਕਰਨ ਲਈ ਭਗਵੰਤ ਮਾਨ ਸਰਕਾਰ ਵਲੋਂ ਨਿਯੁਕਤ ਕੀਤੀਆਂ ਟੀਮਾਂ ਨੇ ਲੋਹਾ ਨਗਰੀ ਮੰਡੀ ਗੋਬਿੰਦਗੜ ਅਤੇ ਖੰਨਾ ਇਲਾਕੇ ਵਿਚ 200 ਤੋਂ ਵੱਧ ਗੱਡੀਆਂ ਵਿਚ 7 ਕਰੋੜ ਦੇ ਮੁੱਲ ਦਾ ਫਰਜੀ ਬਿਲਾਂ ਤੇ ਖਰੀਦਿਆ ਅਤੇ ਵੇਚਿਆ ਮਾਲ ਜ਼ਬਤ ਕੀਤਾ ਹੈ।

ਇਸ ਕਾਰਵਾਈ ਅਧੀਨ 3.50 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਵਿੱਤ ਮੰਤਰੀ ਚੀਮਾ ਨੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਟੈਕਸ ਚੋਰੀ ਦਾ ਗੈਰ ਕਾਨੂੰਨੀ ਕੰਮ ਨਾ ਕਰਨ ਅਤੇ ਬਣਦਾ ਟੈਕਸ ਅਦਾ ਕਰਕੇ ਪੰਜਾਬ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ