ਇਟਲੀ ਵਿਚ ਨਗਰ ਪਾਲਿਕਾਂ ਦੀਆਂ ਚੋਣਾਂ ’ਚ ਪੰਜਾਬੀ ਨੌਜਵਾਨ ਬਲਜੀਤ ਰਾਏ ਨੇ ਹਾਸਿਲ ਕੀਤੀ ਵੱਡੀ ਜਿੱਤ
ਵੈਨਿਸ (ਇਟਲੀ), 6 ਜੂਨ (ਹਰਦੀਪ ਸਿੰਘ ਕੰਗ)- ਇਟਲੀ ਦੇ ਵੱਖ-ਵੱਖ ਸ਼ਹਿਰਾਂ ਵਿਚ ਸਮਾਪਤ ਹੋਈਆਂ ਨਗਰ ਪਾਲਿਕਾਵਾਂ ਦੀਆਂ ਚੋਣਾਂ ਦੇ ਨਤੀਜਿਆਂ ਵਿਚ ਜਿੱਥੇ ਕੁੱਝ ਇਲਾਕਿਆਂ ਵਿਚ ਭਾਰਤੀ ਉਮੀਦਵਾਰਾਂ ਦੀ ਚੰਗੀ ਕਾਰਗੁਜ਼ਾਰੀ ਦੇਖਣ ਨੂੰ ਮਿਲੀ ਹੈ, ਉੱਥੇ ਵੈਰੋਨਾ ਜਿਲੇ ਦੇ ਸਨਬੋਨੀਫਾਚੋ ਸ਼ਹਿਰ ਤੋਂ ਕੌਂਸਲਰ ਦੀ ਚੋਣ ਲੜਨ ਵਾਲੇ ਭਾਰਤੀ ਮੂਲ ਦੇ ਨੌਜਵਾਨ ਉਮੀਦਵਾਰ ਬਲਜੀਤ ਰਾਏ ਨੇ 165 ਵੋਟਾਂ ਲੈ ਕੇ ਇਸ ਨਗਰ ਪਾਲਿਕਾਂ ਵਿਚ ਚੌਥੇ ਸਥਾਨ ਤੇ ਰਹਿਣ ਦਾ ਮਾਣ ਹਾਸਿਲ ਕੀਤਾ ਹੈ।
ਦੱਸਣਯੋਗ ਹੈ ਕਿ ਬਲਜੀਤ ਰਾਏ ਪੰਜਾਬ ਦੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜੰਡਿਆਲੀ ਨਾਲ਼ ਸਬੰਧਿਤ ਹਨ ਅਤੇ ਉਹ ਇਟਲੀ ਦੀ ਪੀ. ਡੀ. ਪਾਰਟੀ ਦੀ ਤਰਫੋਂ ਪਹਿਲੀ ਵਾਰੀ ਚੋਣ ਲੜੇ ਸਨ। ਇਟਲੀ ਦੀ ਰਾਜਨੀਤੀ ਅੰਦਰ ਭਾਰਤੀ ਨੌਜਵਾਨਾਂ ਦੁਆਰਾ ਦਿਖਾਈ ਜਾ ਰਹੀ ਸ਼ਮੂਲੀਅਤ ਅਤੇ ਉਨਾਂ ਦੁਆਰਾ ਚੰਗੀਆਂ ਵੋਟਾਂ ਹਾਸਿਲ ਕੀਤੇ ਜਾਣ ਨਾਲ਼ ਇਹ ਸਾਬਿਤ ਹੋ ਗਿਆ ਹੈ ਕਿ ਭਵਿੱਖ ਵਿਚ ਭਾਰਤੀ ਨੌਜਵਾਨ ਇਟਲੀ ਦੇ ਰਾਜਨਿਤਕ ਖੇਤਰ ਅੰਦਰ ਸ਼ਾਨਾਮੱਤੀ ਸਫ਼ਰ ਤੈਅ ਕਰਨਗੇ।
;
;
;
;
;
;
;
;