ਸਵਰਨ ਸਿੰਘ ਭੰਗੂ ਦੇ ਮ੍ਰਿਤਕ ਸਰੀਰ ਨੂੰ ਪੀ.ਜੀ.ਆਈ. ਦੇ ਕੀਤਾ ਗਿਆ ਸਪੁਰਦ
ਸ੍ਰੀ ਚਮਕੌਰ ਸਾਹਿਬ ,6 ਜੂਨ (ਜਗਮੋਹਣ ਸਿੰਘ ਨਾਰੰਗ)- ਉੱਘੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਅਤੇ ਸੀਨੀਅਰ ਪੱਤਰਕਾਰ ਤੇ ਸਮਾਜਸੇਵੀ ਸਵਰਨ ਸਿੰਘ ਭੰਗੂ ਦੀ ਮ੍ਰਿਤਕ ਦੇਹ ਡਾਕਟਰੀ ਖ਼ੋਜਾਂ ਲਈ ਪੀ.ਜੀ.ਆਈ. ਨੂੰ ਦੇ ਦਿੱਤੀ ਗਈ, ਜਿਥੇ ਉਨ੍ਹਾਂ ਦੇ ਪਰਿਵਾਰਕ ਮੈਬਰ ਵੀ ਨਾਲ ਰਵਾਨਾ ਹੋਏ। ਇਸ ਤੋਂ ਪਹਿਲਾਂ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਬੱਸੀ ਗੁੱਜਰਾਂ ਵਿਖੇ ਉਨ੍ਹਾਂ ਵਲੋ ਚਲਾਏ ਜਾ ਰਹੇ ਸਕੂਲਾਂ ’ਚ ਲਿਜਾਇਆ ਗਿਆ, ਜਿਥੇ ਵੱਡੀ ਗਿਣਤੀ ਵਿਚ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਤੇ ਉਪਰੰਤ ਵੱਡੇ ਕਾਫ਼ਲੇ ਰਾਹੀਂ ਉਨ੍ਹਾਂ ਦੇ ਗ੍ਰਹਿ ਵਿਖੇ ਲਿਆਂਦਾ ਗਿਆ।
;
;
;
;
;
;
;
;
;