ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਪੁੱਜੇ ਦਿੱਲੀ
ਨਵੀਂ ਦਿੱਲੀ, 6 ਜੂਨ - ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਅੱਜ ਸਵੇਰੇ 7:45 ਵਜੇ ਅਮਰੀਕਾ ਤੋਂ ਦਿੱਲੀ ਪਹੁੰਚੇ। ਉੱਥੋਂ ਉਹ ਜੰਤਰ-ਮੰਤਰ 'ਤੇ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਲੈਣ ਲਈ ਸਿੱਧੇ ਸੰਸਦ ਮਾਰਗ ਪੁਲਿਸ ਸਟੇਸ਼ਨ ਜਾਣਗੇ।
ਅਭਿਜੀਤ ਨੇ ਸਮਰਥਕਾਂ ਨੂੰ ਪੁਲਿਸ ਸਟੇਸ਼ਨ ਪਹੁੰਚਣ ਦੀ ਅਪੀਲ ਕੀਤੀ ਹੈ। ਸੀ.ਜੇ.ਪੀ. ਅੱਜ ਦਿੱਲੀ ਦੇ ਜੰਤਰ-ਮੰਤਰ 'ਤੇ ਆਪਣਾ ਪਹਿਲਾ ਵਿਰੋਧ ਪ੍ਰਦਰਸ਼ਨ ਕਰੇਗਾ। ਇਹ ਵਿਰੋਧ ਪ੍ਰਦਰਸ਼ਨ ਨੀਟ ਯੂ.ਜੀ. ਪੇਪਰ ਲੀਕ ਅਤੇ CBSE, CUET, SSC-GD ਵਰਗੀਆਂ ਪ੍ਰੀਖਿਆਵਾਂ ਵਿਚ ਬੇਨਿਯਮੀਆਂ ਦੇ ਵਿਰੁੱਧ ਹੈ।
ਪਾਰਟੀ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ। ਸੀ.ਜੇ.ਪੀ. ਨੇ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲੈਣ ਵਾਲੇ ਸਮਰਥਕਾਂ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ, ਜਿਸ ਵਿਚ ਸਮਰਥਕਾਂ ਨੂੰ ਸਨਸਕ੍ਰੀਨ ਲਗਾ ਕੇ ਆਉਣ, ਨਾਸ਼ਤਾ ਕਰਕੇ ਆਉਣ ਅਤੇ ਤਿਰੰਗੇ ਝੰਡੇ, ਫੁੱਲ ਅਤੇ ਕਿਤਾਬਾਂ ਲਿਆਉਣ ਦੀ ਅਪੀਲ ਕੀਤੀ ਗਈ ਹੈ।
;
;
;
;
;
;
;
;