ਸੌਰਵ ਗਾਂਗੁਲੀ ਨੇ ਮਮਤਾ ਬੈਨਰਜੀ ਵਲੋਂ ਯੂਸਫ਼ ਪਠਾਨ ਨਾਲ ਸੰਪਰਕ ਕਰਨ ਦੇ ਦੋਸ਼ਾਂ ਨੂੰ ਦੱਸਿਆ ਝੂਠ
ਕੋਲਕਾਤਾ, 6 ਜੂਨ - ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ, "...ਇਹ ਦੋਸ਼ ਲਗਾਇਆ ਗਿਆ ਸੀ ਕਿ ਮੈਂ ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਯੂਸਫ਼ ਪਠਾਨ ਨਾਲ ਸੰਪਰਕ ਕੀਤਾ ਸੀ ਅਤੇ ਉਨ੍ਹਾਂ ਦਾ ਸੁਨੇਹਾ ਪਹੁੰਚਾਇਆ ਸੀ ਕਿ ਉਨ੍ਹਾਂ ਨੂੰ ਉਪਰੋਕਤ ਹਲਕੇ ਦੇ ਚੁਣੇ ਹੋਏ ਪ੍ਰਤੀਨਿਧੀ ਵਜੋਂ ਆਪਣੇ ਸੰਵਿਧਾਨਕ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਜੋ ਮਮਤਾ ਬੈਨਰਜੀ ਉਕਤ ਹਲਕੇ ਤੋਂ ਆਉਣ ਵਾਲੀਆਂ ਉਪ ਚੋਣਾਂ ਲੜ ਸਕਣ। ਉਪਰੋਕਤ ਦੋਸ਼ ਝੂਠੇ ਹਨ। ਮੈਂ ਮੀਡੀਆ ਨੂੰ ਬੇਨਤੀ ਕਰਾਂਗਾ ਕਿ ਉਹ ਅਫਵਾਹਾਂ ਅਤੇ ਅਟਕਲਾਂ ਦਾ ਸ਼ਿਕਾਰ ਨਾ ਹੋਣ..."।
;
;
;
;
;
;
;
;