JALANDHAR WEATHER

ਕੰਡੀ ਕਨਾਲ ਨਹਿਰ ਵਿਚ ਨਹਾਉਂਦੇ 2 ਨੌਜਵਾਨਾਂ ਦੀ ਹੋਈ ਮੌਤ

ਹਰਿਆਣਾ (ਹੁਸ਼ਿਆਰਪੁਰ), 6 ਜੂਨ (ਹਰਮੇਲ ਸਿੰਘ ਖੱਖ) - ਅੱਜ ਪਿੰਡ ਗੱਜ ਵਿਖੇ ਕੰਢੀ ਕਨਾਲ ਨਹਿਰ ਵਿਚ ਨਹਾਉਦੇ ਚਾਰ ਨੌਜਵਾਨਾਂ ਵਿਚੋ ਦੋ ਦੀ ਨਹਿਰ ਵਿਚ ਡੁੱਬਣ ਨਾਲ ਮੌਤ ਹੋ ਜਾਣ ਅਤੇ ਦੋ ਨੌਜਵਾਨਾਂ ਦੇ ਵਾਲ ਵਾਲ ਬਚਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਮਾਂ ਅੱਜ ਸ਼ਾਮ ਕਰੀਬ 4 ਵਜੇ ਚਾਰ ਨੌਜਵਾਨ ਦੀਪਕ ਕੁਮਾਰ ਪੁੱਤਰ ਮੋਹਣ ਲਾਲ ਵਾਸੀ ਨਿਊ ਪਾਰਕ ਗਰੀਨ ਟਾਂਡਾ, ਜਸਵੀਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਦਾਰਾਪੁਰ ਫਾਟਕ ਟਾਡਾਂ, ਪ੍ਰਭਜੋਤ ਸਿੰਘ ਪੁੱਤਰ ਗੁਰਮਿੰਦਰ ਸਿੰਘ ਵਾਸੀ ਹਰਸੀ ਪਿੰਡ ਅਤੇ ਸੰਤੋਸ਼ ਕੁਮਾਰ ਪੁੱਤਰ ਅਰੁਜਨ ਕੁਮਾਰ ਵਾਸੀ ਟਾਂਡਾ, ਜਿਨ੍ਹਾਂ ਦੀ ਉਮਰ ਕਰੀਬ 20-21 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਉਹ ਦੋ ਮੋਟਰਸਾਈਕਲਾਂ 'ਤੇ ਢੋਲਵਾਹਾ ਡੈਮ ਤੋਂ ਵਾਪਸ ਆਉਂਦੇ ਕੇਦਰੀ ਵਿਦਿਆਲਿਆ ਗੱਜ ਨਜ਼ਦੀਕ ਨਹਿਰ ਪੁਲ ਵਿਚ ਨਹਾਉਣ ਵੜ੍ਹ ਗਏ, ਜਿਨ੍ਹਾਂ ਵਿਚੋ ਦੀਪਕ ਕੁਮਾਰ ਅਤੇ ਸੰਤੋਸ ਕੁਮਾਰ ਵਾਲ ਵਾਲ ਬਚ ਗਏ, ਜਦਕਿ ਜਸਵੀਰ ਸਿੰਘ ਅਤੇ ਪ੍ਰਭਜੋਤ ਸਿੰਘ ਪਾਣੀ ਦੇ ਤੇਜ ਬਹਾਅ ਦੇ ਕਾਰਨ ਰੁੜ੍ਹ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ