ਮਮਤਾ ਬੈਨਰਜੀ ਅਤੇ ਜਾਂ ਕਿਸੇ ਪਾਰਟੀ ਆਗੂ ਨੇ ਮੈਨੂੰ ਅਸਤੀਫ਼ਾ ਦੇਣ ਲਈ ਨਹੀਂ ਕਿਹਾ - ਯੂਸਫ਼ ਪਠਾਨ
ਕੋਲਕਾਤਾ, 6 ਜੂਨ - ਟੀਐਮਸੀ ਸੰਸਦ ਮੈਂਬਰ ਯੂਸਫ਼ ਪਠਾਨ ਨੇ ਕਿਹਾ, "ਕਾਫ਼ੀ ਸਮੇਂ ਤੋਂ, ਇਕ ਖ਼ਬਰ ਵਾਇਰਲ ਹੋ ਰਹੀ ਹੈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਨੇ ਮੈਨੂੰ ਮੇਰੀ ਸੰਸਦ ਮੈਂਬਰ ਸੀਟ, ਬਰਹਮਪੁਰ ਲੋਕ ਸਭਾ ਹਲਕੇ ਤੋਂ ਅਸਤੀਫ਼ਾ ਦੇਣ ਲਈ ਕਿਹਾ ਹੈ, ਤਾਂ ਜੋ ਉਹ ਉੱਥੋਂ ਚੋਣ ਲੜ ਸਕੇ। ਮਮਤਾ ਬੈਨਰਜੀ ਨੇ ਇਸ ਮਾਮਲੇ ਬਾਰੇ ਮੇਰੇ ਨਾਲ ਕਦੇ ਗੱਲ ਨਹੀਂ ਕੀਤੀ। ਇਹ ਦਾਅਵਾ ਪੂਰੀ ਤਰ੍ਹਾਂ ਝੂਠਾ ਹੈ। ਇਸ ਲਈ, ਨਾ ਤਾਂ ਮਮਤਾ ਬੈਨਰਜੀ ਅਤੇ ਨਾ ਹੀ ਕਿਸੇ ਪਾਰਟੀ ਆਗੂ ਨੇ ਮੈਨੂੰ ਮੇਰੀ ਸੰਸਦ ਮੈਂਬਰ ਸੀਟ ਤੋਂ ਅਸਤੀਫ਼ਾ ਦੇਣ ਲਈ ਕਿਹਾ ਹੈ।"
;
;
;
;
;
;
;
;