JALANDHAR WEATHER

ਇਜ਼ਰਾਈਲ ਵਲੋਂ ਲਿਬਨਾਨ 'ਤੇ ਫਿਰ ਹਮਲੇ

ਬੈਰੂਤ/ਤਲ ਅਵੀਵ, 7 ਜੂਨ (ਏਜੰਸੀ)-ਵਾਸ਼ਿੰਗਟਨ 'ਚ ਹੋਏ ਜੰਗਬੰਦੀ ਸਮਝੌਤੇ ਦੇ ਲਾਗੂ ਹੋਣ ਦੇ ਕੁਝ ਹੀ ਦਿਨਾਂ ਬਾਅਦ ਐਤਵਾਰ ਨੂੰ ਇਜ਼ਰਾਈਲ ਨੇ ਦੱਖਣੀ ਬੈਰੂਤ (ਲਿਬਨਾਨ) ਦੇ ਇਲਾਕਿਆਂ 'ਤੇ ਹਮਲੇ ਕੀਤੇ | ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਹ ਹਮਲੇ ਹਿਜ਼ਬੁੱਲਾ ਤਰੀਕੇ ਅੱਤਵਾਦੀ ਸਮੂਹ ਦੁਆਰਾ ਪਹਿਲਾਂ ਉਤਰੀ ਇਜ਼ਰਾਈਲ ਵੱਲ ਕੀਤੀ ਗਈ ਗੋਲੀਬਾਰੀ ਦੇ ਜਵਾਬ 'ਚ ਕੀਤੇ ਗਏ | ਦੂਜੇ ਪਾਸੇ, ਇਜ਼ਰਾਈਲੀ ਪੁਲਿਸ ਅਨੁਸਾਰ ਇਜ਼ਰਾਈਲ ਦੇ ਮੱਧ 'ਚ ਸਥਿਤ ਕੋਖਾਵ ਯਾਇਰ ਸ਼ਹਿਰ 'ਚ ਇਜ਼ਰਾਈਲੀ ਨਾਗਰਿਕਤਾ ਵਾਲੇ ਇਕ ਫਿਲਸਤੀਨੀ ਵਿਅਕਤੀ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ 'ਚ ਇਕ ਇਜ਼ਰਾਈਲੀ ਵਿਅਕਤੀ ਦੀ ਮੌਤ ਤੇ 5 ਹੋਰ ਜ਼ਖ਼ਮੀ ਹੋ ਗਏ | ਹਮਲਾਵਰ ਨੂੰ ਪੁਲਿਸ ਨੇ ਮਾਰ ਦਿੱਤਾ ਹੈ ਅਤੇ ਹਮਲੇ 'ਚ ਸ਼ਾਮਿਲ ਇਕ ਹੋਰ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ