JALANDHAR WEATHER

ਇੰਗਲੈਂਡ ਨੇ ਲਾਰਡਜ਼ ਵਿਖੇ ਨਿਊਜ਼ੀਲੈਂਡ ਨੂੰ 115 ਦÏੜਾਂ ਨਾਲ ਹਰਾਇਆ

• ਐਟਕਿੰਸਨ ਤੇ ਰੌਬਿਨਸਨ ਨੇ ਮਿਲ ਕੇ 14 ਵਿਕਟਾਂ ਲਈਆਂ, ਲੜੀ 'ਚ 1-0 ਦੀ ਬੜ੍ਹਤ ਬਣਾਈ
ਲੰਡਨ, 7 ਜੂਨ (ਏਜੰਸੀ)-ਇੰਗਲੈਂਡ ਨੇ ਲਾਰਡਜ਼ ਵਿਖੇ ਪਹਿਲੇ ਟੈਸਟ 'ਚ ਨਿਊਜ਼ੀਲੈਂਡ ਨੂੰ 115 ਦÏੜਾਂ ਨਾਲ ਹਰਾਇਆ | ਇਸ ਨਾਲ ਤਿੰਨ ਮੈਚਾਂ ਦੀ ਲੜੀ 'ਚ 1-0 ਦੀ ਬੜ੍ਹਤ ਬਣਾ ਲਈ ਹੈ | ਦੂਜਾ ਟੈਸਟ 17 ਜੂਨ ਤੋਂ ਓਵਲ ਵਿਖੇ ਖੇਡਿਆ ਜਾਵੇਗਾ | ਨਿਊਜ਼ੀਲੈਂਡ ਦੀ ਟੀਮ ਐਤਵਾਰ ਨੂੰ 138 ਦÏੜਾਂ 'ਤੇ ਆਲ ਆਊਟ ਹੋ ਗਈ, ਉਨ੍ਹਾਂ ਨੂੰ 254 ਦÏੜਾਂ ਦਾ ਟੀਚਾ ਮਿਲਿਆ ਸੀ | ਮੈਚ ਦੇ ਚੌਥੇੇ ਦਿਨ, ਗੁਸ ਐਟਕਿੰਸਨ ਨੇ ਦੂਜੀ ਪਾਰੀ 'ਚ 5 ਵਿਕਟਾਂ ਲਈਆਂ, ਉਸਨੇ ਪਹਿਲੀ ਪਾਰੀ 'ਚ 2 ਵਿਕਟਾਂ ਲਈਆਂ ਸਨ | ਓਲੀ ਰੌਬਿਨਸਨ ਨੂੰ ਮੈਚ 'ਚ 7 ਵਿਕਟਾਂ ਲਈ ਪਲੇਅਰ ਆਫ਼ ਦ ਮੈਚ ਚੁਣਿਆ ਗਿਆ | 254 ਦÏੜਾਂ ਦਾ ਪਿੱਛਾ ਕਰਦੇ ਹੋਏ, ਨਿਊਜ਼ੀਲੈਂਡ ਦੀ ਸ਼ੁਰੂਆਤ ਬਹੁਤ ਮਾੜੀ ਰਹੀ | ਕਪਤਾਨ ਟੌਮ ਲੈਥਮ ਆਪਣਾ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਏ, ਜਦੋਂ ਕਿ ਕੇਨ ਵਿਲੀਅਮਸਨ ਸਿਰਫ਼ 18 ਦÏੜਾਂ ਹੀ ਬਣਾ ਸਕੇ | ਇੰਗਲੈਂਡ ਦੇ ਗੇਂਦਬਾਜ਼ ਰੌਬਿਨਸਨ ਤੇ ਜੋਸ਼ ਟੰਗ ਨੇ ਲਗਾਤਾਰ ਤੇਜ਼ੀ ਨਾਲ ਵਿਕਟਾਂ ਲਈਆਂ, ਜਿਸ ਨਾਲ ਨਿਊਜ਼ੀਲੈਂਡ ਨੂੰ ਪਿੱਛੇ ਛੱਡ ਦਿੱਤਾ ਗਿਆ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

15 ਕਾਲਾ ਗਾਬਾ ਕਤਲ ਕਾਂਡ ਦੇ ਮੁੱਖ ਦੋਸ਼ੀ ਨੇ ਹਥਿਆਰ ਬਰਾਮਦਗੀ ਦੌਰਾਨ ਪੁਲਿਸ 'ਤੇ ਕੀਤੀ ਫਾਇਰਿੰਗ,ਜਵਾਬੀ ਕਾਰਵਾਈ ਵਿਚ ਇਕ ਦੋਸ਼ੀ ਜ਼ਖ਼ਮੀ

ਮੱਖੂ, 7 ਜੂਨ (ਕੁਲਵਿੰਦਰ ਸਿੰਘ ਸੰਧੂ)-ਗੁਰਚਰਨ ਸਿੰਘ ਉਰਫ਼ ਕਾਲਾ ਗਾਬਾ ਕਤਲ ਕਾਂਡ ਦੇ ਦੋਹਾਂ ਦੋਸ਼ੀਆਂ ਦੀ ਪਛਾਣ ਵਿਸ਼ਨੂੰ ਠਾਕੁਰ ਉਮਰ ਕਰੀਬ 21 ਸਾਲ ਪੁੱਤਰ ਥਾਨ ਸਿੰਘ ਨਿਵਾਸ ਰੂਪਾਸ, ਜ਼ਿਲਾ ਭਰਤਪੁਰ ਰਾਜਸਥਾਨ ਅਤੇ ਰਾਹੁਲ ਮਹਾਵਰ ਉਮਰ ਕਰੀਬ 24 ਸਾਲ ਪੁੱਤਰ ਦੁਰਗਾ ਸ਼ੰਕਰ ਵਾਸੀ ਆਨੰਦਪੁਰਾ ਕੋਟਾ ਰਾਜਸਥਾਨ ਵਜੋਂ ਹੋਈ ਸੀ।ਡੀਐੱਸਪੀ ਜਸਪਾਲ ਸਿੰਘ ਢਿੱਲੋਂ ਡੀਐਸਪੀ ਜ਼ੀਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਵਿਸ਼ਨੂੰ ਠਾਕੁਰ ਨੇ ਪੁੱਛਗਿੱਛ ਦੌਰਾਨ ਇੱਕ ਹੋਰ ਪਿਸਤੌਲ ਬਲਾਕ ਮੱਖੂ ਅਧੀਨ ਪੈਂਦੇ ਪਿੰਡ ਪੱਧਰੀ ਵਿਖੇ ਨਹਿਰ ਦੇ ਬੰਨ੍ਹ ਨੇੜੇ ਲੁਕਾਉਣ ਦਾ ਖੁਲਾਸਾ...  

... 5 hours 53 minutes ago

ਹੋਰ ਖ਼ਬਰਾਂ...

ਅਜੀਤ ਟੀ ਵੀ