ਪੰਜਾਬ ਵਿੱਚ ਹੁਣ ਨੌਕਰੀਆਂ ਸਿਫਾਰਸ਼ਾਂ ਨਾਲ ਨਹੀਂ ਸਗੋਂ ਮੈਰਿਟ ਦੇ ਆਧਾਰ ਤੇ ਮਿਲਦੀਆਂ ਹਨ - ਚੀਮਾ
ਸੰਗਰੂਰ, 8 ਜੂਨ (ਧੀਰਜ ਪਸੋਰੀਆ) - ਪੰਜਾਬ ਵਿਚ ਹੁਣ ਨੌਕਰੀਆਂ ਸਿਫਾਰਸ਼ਾਂ ਨਾਲ ਨਹੀਂ ਸਗੋਂ ਮੈਰਿਟ ਦੇ ਆਧਾਰ ਉੱਤੇ ਪਾਰਦਰਸ਼ਤਾ ਨਾਲ ਮਿਲ ਰਹੀਆਂ ਹਨ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਕੋਈ ਸਮਾਂ ਸੀ ਜਦੋਂ ਪੰਜਾਬ ਦੇ ਵਿਚ ਨੌਕਰੀਆਂ ਵਿਕਦੀਆਂ ਸਨ, ਪਰ ਹੁਣ ਇਹ ਬੀਤੇ ਸਮੇਂ ਦੀਆਂ ਗੱਲਾਂ ਹੋ ਗਈਆਂ ਹਨ। ਨੌਕਰੀਆਂ ਪੂਰੀ ਮੈਰਿਟ ਅਤੇ ਪਾਰਦਰਸ਼ਤਾ ਨਾਲ ਦਿੱਤੀਆਂ ਜਾ ਰਹੀਆਂ ਹਨ! ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਸਰਕਾਰ ਦੇ ਕਾਰਜਕਾਲ ਦੌਰਾਨ ਹੁਣ ਤੱਕ 67 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ!ਹੁਣ ਗਰੀਬ ਘਰਾਂ ਦੇ ਨੌਜਵਾਨ ਲੜਕੇ ਲੜਕੀਆਂ ਸਰਕਾਰੀ ਕੁਰਸੀਆਂ ਤੱਕ ਪਹੁੰਚ ਰਹੇ ਹਨ।
;
;
;
;
;
;
;
;