ਫ਼ਰੀਦਕੋਟ ਵਿਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਬੱਚਿਆ ਅਤੇ ਪਿਤਾ ਸਮੇਤ ਤਿੰਨ ਲੋਕਾਂ ਦੀ ਮੌਤ, ਇਕ ਬੱਚਾ ਅਤੇ ਮਾਂ ਗੰਭੀਰ ਜਖਮੀਂ
ਫ਼ਰੀਦਕੋਟ 11 ਜੂਨ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਵਿਚ ਇਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਤਿੰਨ ਲੋਕਾਂ ਦੀ ਮੌਕੇ ਤੇ ਮੌਤ ਹੋਈ ਹੈ ਜਦੋਕਿ ਇਕ ਬੱਚਾ ਅਤੇ ਉਸਦੀ ਮਾਂ ਬੁਰੀ ਤਰਾਂ ਜਖਮੀਂ ਹੋਏ ਹਨ। ਜਖ਼ਮੀਆ ਦਾ ਫ਼ਰੀਦਕੋਟ ਦੇ ਜੀ.ਜੀ.ਐਸ. ਮੈਡੀਕਲ ਹਸਪਤਾਲ ਵਿਚ ਇਲਾਜ ਚੱਲ ਰਿਹਾ। ਮੌਕੇ ਤੇ ਪਹੁੰਚੀ ਪੁਲਿਸ ਵਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਫਿਰੋਜ਼ਪੁਰ ਰੋਡ ਤੇ ਫਿਰੋਜ਼ਪੁਰ ਦੀ ਤਰਫੋਂ ਆ ਰਹੇ ਇਕ ਮੋਟਰਸਾਇਕਲ ਨੂੰ ਫ਼ਰੀਦਕੋਟ ਦੀ ਤਰਫੌਂ ਜਾ ਰਹੀ ਇਕ ਤੇਜ਼ ਰਫ਼ਤਾਰ ਸਵਿੱਫਟ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਮੋਟਰਸਾਇਕਲ ਤੇ ਵਿਅਕਤੀ ਸਮੇਤ ਉਸ ਦੇ 2 ਬੱਚਿਆ ਦੀ ਮੌਕੇ ਤੇ ਮੌਤ ਹੋ ਗਈ ਜਦੋਕਿ ਕਿ ਇਕ ਔਰਤ ਅਤੇ ਬੱਚਾ ਬੁਰੀ ਤਰਾਂ ਜਖ਼ਮੀਂ ਹੋ ਗਈ, ਜਿੰਨਾਂ ਨੂੰ ਮੌਕੇ ਤੇ ਮੌਜੂਦ ਲੋਕਾਂ ਵਲੋਂ ਮੈਡੀਕਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੌਕੇ ਤੇ ਪਹੁੰਚੇ ਡੀ.ਐਸ.ਪੀ. ਇਨਵੈਸਟੀਗੇਸ਼ਨ ਅਵਤਾਰ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਤਰਫੋਂ ਆ ਰਹੇ ਇਕ ਮੋਟਰਸਾਇਕਲ ਨੂੰ ਫ਼ਰੀਦਕੋਟ ਤਰਫੋਂ ਆ ਰਹੀ ਇਕ ਸਵਿੱਫਟ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ 2 ਬੱਚਿਆ ਅਤੇ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ, ਅਤੇ ਇਕ ਔਰਤ ਅਤੇ ਇਕ ਬੱਚਾ ਗੰਭੀਰ ਜਖਮੀਂ ਹੋਏ ਹਨ ਜਿੰਨਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਕਾਰ ਚਾਲਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੋਟਰਸਾਇਕਲ ਸਵਾਰ ਦੀ ਪਹਿਚਾਣ ਗੋਰੀ ਨਾਮ ਦੇ ਸਖ਼ਸ਼ ਵਜੋਂ ਹੋਈ ਹੈ ਜੋ ਪਿੰਡ ਚਹਿਲ ਦਾ ਰਹਿਣ ਵਾਲਾ ਸੀ । ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੂੰ ਇਤਲਾਹ ਕਰ ਦਿੱਤੀ ਗਈ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਗੱਡੀ ਵਿਚੋਂ ਡਾਂਗਾਂ ਸੋਟੇ ਬ੍ਰਾਮਦ ਹੋਣ ਤੇ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਗੱਲਬਾਤ ਕਰਦਿਆ ਪ੍ਰਤੱਖਦਰਸੀਆ ਅਤੇ ਰਾਹਗੀਰਾਂ ਨੇ ਦੱਸਿਆ ਕਿ ਕਾਰ ਬਹੁਤ ਜ਼ਿਆਦਾ ਤੇਜ਼ ਸੀ ਜਿਸ ਨੇ ਉਲਟ ਸਾਇਡ ਜਾ ਕੇ ਮੋਟਰਸਾਇਕਲ ਨੂੰ ਟੱਕਰ ਮਾਰੀ ਹੈ। ਉਨ੍ਹਾਂ ਕਿਹਾ ਕਿ ਐਕਸੀਡੈਂਟ ਹੋਣ ਤੋਂ ਬਾਅਦ ਮੌਕੇ ਤੇ ਐਂਬੂਲੈਂਸ ਵੀ ਦੇਰੀ ਨਾਲ ਪਹੁੰਚੀ ।
;
;
;
;
;
;
;
;