JALANDHAR WEATHER

ਤੇਲ ਟੈਂਕਰ 'ਤੇ ਅਮਰੀਕੀ ਹਮਲੇ 'ਚ ਹਿਮਾਚਲ ਦੇ ਆਦਿਤਿਆ ਸ਼ਰਮਾ ਦੀ ਮੌਤ, ਸਦਮੇ 'ਚ ਪਰਿਵਾਰ

ਹਮੀਰਪੁਰ (ਹਿਮਾਚਲ ਪ੍ਰਦੇਸ਼), 11 ਜੂਨ- ਬਿਹਤਰ ਭਵਿੱਖ ਦਾ ਸੁਪਨਾ ਲੈ ਕੇ ਮਰਚੈਂਟ ਨੇਵੀ ਵਿਚ ਦਾਖ਼ਲ ਹੋਏ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਨਾਵਿਕ ਆਦਿਤਿਆ ਸ਼ਰਮਾ ਦੀ ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦੌਰਾਨ ਮੌਤ ਹੋ ਗਈ ਹੈ। ਇਸ ਖ਼ਬਰ ਨਾਲ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ ਹੈ। ਗਲੋੜ ਇਲਾਕੇ ਦੇ ਹਡੇਟਾ ਪਿੰਡ ਦਾ ਰਹਿਣ ਵਾਲਾ 23 ਸਾਲਾ ਆਦਿਤਿਆ ਸ਼ਰਮਾ ਓਮਾਨ ਤੱਟ ਨੇੜੇ ਇਕ ਤੇਲ ਟੈਂਕਰ 'ਤੇ ਡੇਕ ਕੈਡੇਟ ਵਜੋਂ ਤਾਇਨਾਤ ਸੀ। ਆਦਿਤਿਆ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਜਾਣਕਾਰੀ ਮੁਤਾਬਕ ਇਸ ਤੇਲ ਟੈਂਕਰ ਨੂੰ ਸਟ੍ਰੇਟ ਆਫ ਹਾਰਮੁਜ਼ 'ਚ ਓਮਾਨ ਤੱਟ ਨੇੜੇ ਨਿਸ਼ਾਨਾ ਬਣਾਇਆ ਗਿਆ। ਹਾਦਸੇ ਦੇ ਸਮੇਂ ਜਹਾਜ਼ 'ਚ 24 ਲੋਕ ਮੌਜੂਦ ਸਨ, ਜਿਨ੍ਹਾਂ 'ਚੋਂ ਕਈਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ ਪਰ ਇਸ ਹਮਲੇ 'ਚ ਆਦਿਤਿਆ ਸਮੇਤ ਕੁਝ ਹੋਰ ਮਲਾਹਾਂ ਦੀ ਮੌਤ ਹੋ ਗਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਹਡੇਤਾ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਪੀੜਤ ਪਰਿਵਾਰ ਦੀ ਹਾਲਤ ਰੋਂਦੀ ਹੋਈ ਹੈ ਅਤੇ ਰਿਸ਼ਤੇਦਾਰ ਅਤੇ ਪਿੰਡ ਵਾਸੀ ਲਗਾਤਾਰ ਉਨ੍ਹਾਂ ਦੇ ਘਰ ਪਹੁੰਚ ਕੇ ਪਰਿਵਾਰ ਨੂੰ ਦਿਲਾਸਾ ਦੇ ਰਹੇ ਹਨ।

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਆਦਿਤਿਆ ਸ਼ਰਮਾ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਉਨ੍ਹਾਂ ਪ੍ਰਸ਼ਾਸਨ ਨੂੰ ਹਰ ਸੰਭਵ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਵੀ ਪਰਿਵਾਰ ਨਾਲ ਗੱਲਬਾਤ ਕਰਦੇ ਹੋਏ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ