JALANDHAR WEATHER

ਮੱਧ ਪ੍ਰਦੇਸ਼: ਤਰੁਣ ਚੁੱਘ ਸਮੇਤ ਦੋ ਹੋਰਨਾਂ ਨੇ ਬਿਨ੍ਹਾਂ ਕਿਸੇ ਵਿਰੋਧ ਦੇ ਜਿੱਤੀ ਰਾਜ ਸਭਾ ਸੀਟ

ਨਵੀਂ ਦਿੱਲੀ, 11 ਜੂਨ- ਭਾਜਪਾ ਨੇ ਰਾਜ ਸਭਾ ਵਿਚ ਮੱਧ ਪ੍ਰਦੇਸ਼ ਕੋਟੇ ਦੀਆਂ ਤਿੰਨੋਂ ਸੀਟਾਂ ਜਿੱਤ ਲਈਆਂ ਹਨ। ਰਿਟਰਨਿੰਗ ਅਫ਼ਸਰ ਅਰਵਿੰਦ ਸ਼ਰਮਾ ਨੇ ਵੀਰਵਾਰ ਨੂੰ ਦੁਪਹਿਰ ਲਗਭਗ 3:30 ਵਜੇ ਰਜਨੀਸ਼ ਅਗਰਵਾਲ, ਤਰੁਣ ਚੁੱਘ ਅਤੇ ਮਹੇਸ਼ ਕੇਵਟ ਨੂੰ ਚੋਣ ਸਰਟੀਫਿਕੇਟ ਦੇ ਦਿੱਤੇ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕਾਂਗਰਸ ਉਮੀਦਵਾਰ ਮੀਨਾਕਸ਼ੀ ਨਟਰਾਜਨ ਦੀ ਨਾਮਜ਼ਦਗੀ ਰੱਦ ਕਰਨ ਨੂੰ ਚੁਣੌਤੀ ਦੇਣ ਵਾਲੀ ਕਾਂਗਰਸ ਦੀ ਪਟੀਸ਼ਨ 'ਤੇ ਸੁਣਵਾਈ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤੀ। ਚੋਣ ਕਮਿਸ਼ਨ ਨੇ ਵੀ ਇਸ ਮਾਮਲੇ 'ਤੇ ਕੋਈ ਫੈਸਲਾ ਜਾਰੀ ਨਹੀਂ ਕੀਤਾ ਹੈ। ਇਸ ਤੋਂ ਬਾਅਦ ਤਿੰਨੋਂ ਸੀਟਾਂ 'ਤੇ ਭਾਜਪਾ ਦੀ ਜਿੱਤ ਦੀ ਪੁਸ਼ਟੀ ਹੋ ​​ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ