JALANDHAR WEATHER

ਭਾਰਤੀ ਜਹਾਜ਼ ਐਮਟੀ ਜਲਵੀਰ 'ਤੇ ਓਮਾਨ ਦੇ ਤੱਟ ਨੇੜੇ ਹਮਲਾ

ਨਵੀਂ ਦਿੱਲੀ, 11 ਜੂਨ- ਭਾਰਤੀ ਜਹਾਜ਼ ਐਮਟੀ ਜਲਵੀਰ 'ਤੇ ਵੀਰਵਾਰ ਨੂੰ ਓਮਾਨ ਦੇ ਤੱਟ ਨੇੜੇ ਹਮਲਾ ਕੀਤਾ ਗਿਆ। ਹਮਲੇ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ। ਹਮਲਾ ਕਿਸ ਨੇ ਕੀਤਾ, ਇਸ ਬਾਰੇ ਜਾਣਕਾਰੀ ਨਹੀਂ ਮਿਲੀ ਹੈ। ਘਟਨਾ ਤੋਂ ਬਾਅਦ ਭਾਰਤੀ ਦੂਤਘਰ ਨੇ ਕਿਹਾ ਕਿ ਉਹ ਸਥਾਨਕ ਅਧਿਕਾਰੀਆਂ ਦੇ ਸੰਪਰਕ 'ਚ ਹੈ ਅਤੇ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਟ੍ਰੇਟ ਆਫ ਹਾਰਮੁਜ਼ ਨੇੜੇ ਤੇਲ ਟੈਂਕਰ 'ਐੱਮਟੀ ਸੇਟੇਬੇਲੋ' 'ਤੇ ਅਮਰੀਕੀ ਹਮਲੇ 'ਚ 3 ਭਾਰਤੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਦੱਸਿਆ ਕਿ ਹੁਣ ਤੱਕ ਦੋ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਬਾਰੇ ਅਮਰੀਕੀ ਫੌਜ਼ ਨੇ ਕਿਹਾ ਸੀ ਕਿ ਸੇਟਬੇਲੋ ਈਰਾਨੀ ਤੇਲ ਲੈ ਕੇ ਜਾ ਰਹੀ ਸੀ। ਉਸ ਨੇ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਤੋਂ ਬਾਅਦ ਉਸ 'ਤੇ ਹਮਲਾ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ