ਭੁਪਿੰਦਰ ਸਿੰਘ ਹੋਣਗੇ ਬਟਾਲਾ ਨਗਰ ਨਿਗਮ ਦੇ ਮੇਅਰ
ਬਟਾਲਾ, 11 ਜੂਨ (ਸਤਿੰਦਰ ਸਿੰਘ)- ਬਟਾਲਾ ਨਗਰ ਨਿਗਮ ਦੀ ਵਾਰਡ ਨੰਬਰ ਪੰਜ ਤੋਂ ਆਮ ਆਦਮੀ ਪਾਰਟੀ ਵਲੋਂ ਜੇਤੂ ਰਹੇ ਕੌਂਸਲਰ ਭੁਪਿੰਦਰ ਸਿੰਘ ਨੂੰ ਮੇਅਰ ਚੁਣ ਲਿਆ ਗਿਆ ਹੈ। ਇਸ ਦੇ ਨਾਲ ਹੀ ਨੀਲਮ ਚੌਹਾਨ ਵਾਰਡ ਨੰਬਰ 33 ਨੂੰ ਸੀਨੀਅਰ ਡਿਪਟੀ ਮੇਅਰ ਅਤੇ ਸੁਖਰਾਜ ਕੌਰ ਵਾਰਡ ਨੰਬਰ 32 ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ। ਵਾਰਡ ਨੰਬਰ 39 ਤੋਂ ਧੀਰਜ ਕੁਮਾਰ ਰਿੰਕਾ ਨੇ ਮੇਅਰ ਦਾ ਨਾਂਅ ਪੇਸ਼ ਕੀਤਾ। ਸਾਰਿਆਂ ਮੈਂਬਰਾਂ ਨੇ ਹਾਂ ਪੱਖੀ ਹੁੰਗਾਰਾ ਦਿੱਤਾ, ਜਿਸ ਤੋਂ ਬਾਅਦ ਭੁਪਿੰਦਰ ਸਿੰਘ ਨੂੰ ਮੇਅਰ ਚੁਣ ਲਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਐਮ. ਐਲ. ਏ. ਸ਼ੈਰੀ ਕਲਸੀ ਹਾਜ਼ਰ ਸਨ |
;
;
;
;
;
;
;
;