ਵਿਅਕਤੀ ਦੀ ਸੜਕ ਹਾਦਸੇ ਦੌਰਾਨ ਮੌਤ
ਨਡਾਲਾ, (ਕਪੂਰਥਲਾ), 12 ਜੂਨ (ਰਘਬਿੰਦਰ ਸਿੰਘ)- ਥਾਣਾ ਸੁਭਾਨਪੁਰ ਦੇ ਬਾਮੂਵਾਲ ਪਿੰਡ ਦੇ ਰਹਿਣ ਵਾਲੇ ਰਸਾਲ ਸਿੰਘ ਪੁੱਤਰ ਅਮਰੀਕ ਸਿੰਘ ਦੀ ਇਕ ਦਰਦਨਾਕ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਨੰਬਰਦਾਰ ਰਣਧੀਰ ਸਿੰਘ ਨੇ ਦੱਸਿਆ ਕਿ ਮੇਰਾ ਭਤੀਜਾ ਰਸਾਲ ਸਿੰਘ ਕਿਸੇ ਕੰਮ ਲਈ ਗੋਬਿੰਦਗੜ੍ਹ ਗਿਆ ਹੋਇਆ ਸੀ। ਇਸ ਦੌਰਾਨ ਰਸਤੇ ਵਿਚ ਪਿੰਡ ਦੋਰਾਹਾ ਕੋਲ ਉਹ ਆਪਣੀ ਗੱਡੀ ਦਾ ਨਵਾਂ ਟਾਇਰ ਪਵਾ ਰਹੇ ਸਨ ਤਾਂ ਪਿਛੇ ਡਿੱਗੀ ਕੋਲ ਖੜ੍ਹੇ ਹੋਣ ਸਮੇਂ ਪਿਛੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਰਸਾਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
;
;
;
;
;
;
;
;