JALANDHAR WEATHER

ਇਮਾਰਤ ’ਚ ਲੱਗੀ ਅੱਗ, ਤਿੰਨ ਦੀ ਮੌਤ

ਨਵੀਂ ਦਿੱਲੀ,12 ਜੂਨ- ਦਿੱਲੀ ਦੇ ਤੁਗਲਕਾਬਾਦ ਇਲਾਕੇ ਵਿਚ ਇਕ ਇਮਾਰਤ ਵਿਚ ਲੱਗੀ ਅੱਗ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਇਕ ਨੌਜਵਾਨ ਅਤੇ ਦੋ ਔਰਤਾਂ ਸ਼ਾਮਿਲ ਹਨ। ਛੇ ਲੋਕਾਂ ਨੂੰ ਬਚਾਇਆ ਗਿਆ ਹੈ, ਜੋ ਕਿ ਹਸਪਤਾਲ ਵਿਚ ਭਰਤੀ ਹਨ। ਸ਼ੁਰੂਆਤੀ ਜਾਣਕਾਰੀ ਅਨੁਸਾਰ ਅੱਗ ਪਾਰਕਿੰਗ ਵਿਚ ਖੜ੍ਹੇ ਵਾਹਨਾਂ ਤੋਂ ਲੱਗੀ। ਹੌਲੀ-ਹੌਲੀ ਅੱਗ ਪੰਜ ਮੰਜ਼ਿਲਾ ਇਮਾਰਤ ਵਿਚ ਫੈਲ ਗਈ। ਫਾਇਰ ਬ੍ਰਿਗੇਡ ਟੀਮ ਨੇ ਛੱਤ ਦਾ ਤਾਲਾ ਕੱਟ ਕੇ ਲੋਕਾਂ ਨੂੰ ਬਚਾਇਆ।

ਫਾਇਰ ਵਿਭਾਗ ਦੇ ਅਨੁਸਾਰ ਵੀਰਵਾਰ ਰਾਤ 2:35 ਵਜੇ ਤੋਂ 2:37 ਵਜੇ ਦੇ ਵਿਚਕਾਰ ਐਮਰਜੈਂਸੀ ਕਾਲਾਂ ਆਈਆਂ। ਤਾਰਾ ਅਪਾਰਟਮੈਂਟਸ ਦੇ ਨੇੜੇ ਲੇਨ ਨੰਬਰ 1 ਵਿਚ ਸਥਿਤ ਇਕ ਇਮਾਰਤ ਵਿਚ ਅੱਗ ਲੱਗ ਗਈ। ਇਮਾਰਤ ਦੇ ਅੰਦਰ ਕਈ ਲੋਕਾਂ ਦੇ ਫਸੇ ਹੋਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਫਾਇਰਫਾਈਟਰਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਸਵੇਰੇ 3:45 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ