JALANDHAR WEATHER

ਤੂਫ਼ਾਨ ਦੇ ਕਾਰਨ ਜ਼ਮੀਨ ’ਤੇ ਡਿੱਗੇ ਕਈ ਟਰਾਂਸਫ਼ਾਰਮਰ ਅਤੇ ਦਰੱਖਤ

ਕਾਹਨੂੰਵਾਨ, (ਗੁਰਦਾਸਪੁਰ), 12 ਜੂਨ (ਨਿਸ਼ਾਨ ਸਿੰਘ ਚਾਹਲ)- ਸ਼ੁੱਕਰਵਾਰ ਦੇਰ ਸ਼ਾਮ ਆਏ ਤੂਫ਼ਾਨ ਦਾ ਕਹਿਰ ਜ਼ਿਲ੍ਹਾ ਗੁਰਦਾਸਪੁਰ ਅੰਦਰ ਵੱਖ-ਵੱਖ ਥਾਵਾਂ 'ਤੇ ਦੇਖਣ ਨੂੰ ਮਿਲਿਆ। ਕਈ ਥਾਵਾਂ ’ਤੇ ਸੜਕਾਂ ਉਪਰ ਵੱਡੇ ਦਰਖੱਤ ਡਿੱਗਣ ਕਾਰਨ ਜਿੱਥੇ ਆਵਾਜਾਈ ਪ੍ਰਭਾਵਿਤ ਹੋਈ, ਉਥੇ ਤੂਫ਼ਾਨ ਕਾਰਨ ਇਲਾਕੇ ਅੰਦਰ ਕਈ ਥਾਵਾਂ 'ਤੇ ਪੋਲਾਂ ਸਮੇਤ ਟਰਾਂਸਫਾਰਮਰ ਅਤੇ 11000 ਕੇ.ਵੀ. ਲਾਈਨਾਂ ਦੇ ਪੋਲ ਡਿੱਗਣ ਕਾਰਨ ਪਾਵਰ ਕਾਮ ਨੂੰ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਪੋਲ ਅਤੇ ਟਰਾਂਸਫਾਰਮਰ ਡਿੱਗਣ ਕਾਰਨ ਦੇ ਪੇਂਡੂ ਖੇਤਰ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਹਾਲਾਂਕਿ ਤੂਫ਼ਾਨ ਤੋਂ ਬਾਅਦ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਪਰ ਇਹ ਤੂਫ਼ਾਨ ਪਾਵਰਕਾਮ ਦਾ ਵੱਡਾ ਨੁਕਸਾਨ ਕਰ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ