JALANDHAR WEATHER

ਘਣੀਏ ਕੇ ਬਾਂਗਰ ’ਚ ਦੋ ਮੰਜ਼ਿਲਾਂ ਡਿੱਗਿਆ ਸ਼ੈਡ

ਫਤਿਹਗੜ੍ਹ ਚੂੜੀਆਂ, (ਗੁਰਦਾਸਪੁਰ), 12 ਜੂਨ (ਅਵਤਾਰ ਸਿੰਘ ਰੰਧਾਵਾ)- ਬੀਤੀ ਸ਼ਾਮ ਫਤਿਹਗੜ੍ਹ ਚੂੜੀਆਂ ਅਤੇ ਨੇੜੇ ਤੇੜੇ ਦੇ ਖੇਤਰ ’ਚ ਆਏ ਤੂਫ਼ਾਨ ਨਾਲ ਲੋਕਾਂ ਦੇ ਘਰਾਂ, ਬਿਜਲੀ ਦੇ ਖੰਭਿਆਂ, ਦਰਖਤਾਂ ਸਮੇਤ ਵੱਡਾ ਨੁਕਸਾਨ ਹੋਇਆ ਹੈ। ਤੇਜ਼ ਤੂਫ਼ਾਨ ਕਾਰਨ ਪਿੰਡ ਘਣੀਏ ਕੇ ਬਾਂਗਰ ਦੇ ਕਿਸਾਨ ਕਾਬਲ ਸਿੰਘ ਵਲੋਂ ਕਰਜ਼ਾ ਲੈ ਕੇ ਪਾਇਆ ਮੁਰਗੀ ਖਾਨੇ ਦਾ ਦੋ ਮੰਜ਼ਿਲਾਂ ਸ਼ੈਡ ਢਹਿ ਢੇਰੀ ਹੋ ਗਿਆ ਹੈ, ਜਿਸ ਨਾਲ ਸੈਂਕੜੇ ਜਾਨਵਰ ਵੀ ਮਾਰੇ ਗਏ। ਤੂਫ਼ਾਨ ਇੰਨਾ ਜ਼ਬਰਦਸਤ ਸੀ ਕਿ ਸ਼ੈਡ ਉੱਪਰ ਪਾਏ ਲੋਹੇ ਦੇ ਵੱਡੇ ਐਂਗਲ ਕਰੀਬ 50 ਮੀਟਰ ਦੀ ਦੂਰੀ ’ਤੇ ਨੇੜਲੇ ਘਰ ਵਿਚ ਢੇਰੀ ਹੋ ਗਏ, ਇੱਥੇ ਝੱਖੜ ਨਾਲ ਉੱਡਿਆ ਘਰਾਂ ਦਾ ਸਮਾਨ ਚਾਰ ਚਾਰ ਏਕੜ ਦੀ ਦੂਰੀ ਤੋਂ ਮਿਲ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ