JALANDHAR WEATHER

ਤੇਜ਼ ਹਨੇਰੀ ਝੱਖੜ ਕਾਰਨ ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ, ਮਹਿਲਾ ਜ਼ਖਮੀ

ਅਜਨਾਲਾ, 12 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੇ ਕੱਲ੍ਹ ਸ਼ਾਮ ਅਜਨਾਲਾ ਖੇਤਰ ਵਿਚ ਆਏ ਤੇਜ਼ ਹਨੇਰੀ ਝੱਖੜ ਕਾਰਨ ਇਥੋਂ ਥੋੜੀ ਦੂਰ ਸਥਿਤ ਪਿੰਡ ਪੰਜਗਰਾਈ ਨਿੱਝਰਾਂ ਵਿਖੇ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਇਕ ਮਹਿਲਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ, ਜਦਕਿ ਘਰ ਦੇ ਸਮਾਨ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ I ਪੀੜਤ ਪਰਿਵਾਰ ਦੇ ਮੁਖੀ ਹਰਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੱਲ੍ਹ ਜਦੋਂ ਤੇਜ਼ ਹਨੇਰੀ ਝੱਖੜ ਆਇਆ ਤਾਂ ਇਕਦਮ ਉਨ੍ਹਾਂ ਦੇ ਘਰ ਦੇ ਇਕਲੌਤੇ ਕਮਰੇ ਦੀ ਛੱਤ ਡਿੱਗ ਗਈ, ਜਿਸ ਕਾਰਨ ਘਰ ਵਿੱਚ ਪਿਆ ਸਾਰਾ ਕੀਮਤੀ ਸਮਾਨ ਨੁਕਸਾਨਿਆ ਗਿਆ ਹੈ I ਉਨਾਂ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਸ ਔਖੀ ਘੜੀ ਵਿਚ ਸਾਡੀ ਮਦਦ ਕੀਤੀ ਜਾਵੇ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ