ਨਹਿਰੀ ਰਜਵਾਹੇ 'ਚ ਪਾੜ ਪੈਣ ਕਾਰਨ ਝੋਨੇ ਦੀ ਬਿਜਾਂਦ ਲਈ ਤੇ ਤਿਆਰ ਪਨੀਰੀ ਦੇ ਲਗਭਗ 100 ਏਕੜ ਖੇਤਾਂ ਵਿਚ ਪਾਣੀ ਭਰਿਆ
ਲਹਿਰਾ ਮੁਹੱਬਤ, 12 ਜੂਨ (ਸੁਖਪਾਲ ਸਿੰਘ ਸੁੱਖੀ)- ਬਾਲਿਆਂਵਾਲੀ ਪੁੱਲ ਲਾਗੇ ਨਹਿਰੀ ਰਜਵਾਹਾ ਟੁੱਟਣ ਕਾਰਨ ਅੱਜ ਸਵੇਰੇ ਲਹਿਰਾ ਮੁਹੱਬਤ ਦੇ ਕਰੀਬ ਦਰਜਨ ਕਿਸਾਨਾਂ ਦੇ ਝੋਨੇ ਦੀ ਬਿਜਾਂਦ ਲਈ ਤਿਆਰ ਕੀਤੇ ਤੇ ਝੋਨੇ ਪਨੀਰੀ ਦੇ ਲਗਭਗ 100 ਏਕੜ ਖੇਤਾਂ ਵਿਚ ਪਾਣੀ ਭਰਨ ਨਾਲ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ।
ਇਸ ਸਬੰਧੀ ਪੀੜਿਤ ਕਿਸਾਨ ਤੇ ਕੌਂਸਲਰ ਗੁਰਤੇਜ ਸਿੰਘ ਗੋਰਾ, ਦਲਜੀਤ ਸਿੰਘ ਬਾਬੇ ਤੋਲ੍ਹੇਕਾਸਰਕਲ ਜੱਥੇਦਾਰ, ਕੌਂਸਲਰ ਮੋਹਨ ਲਾਲ ਨਿੱਕਾ ਸਮੇਤ ਕਿਸਾਨ ਜੱਥੇਬੰਦੀ ਆਗੂ ਨੇ ਦੱਸਿਆ ਕਿ ਸਰਕਾਰ ਨੇ ਕਰੋੜਾਂ ਰੁਪਏ ਖਰਚ ਕਰਕੇ ਕਿ ਮੋਘਾ ਨੰਬਰ.875/84 ਨਵੇਂ ਬਣਾਏ ਨਹਿਰੀ ਰਜਵਾਹੇ ਵਿਚ ਲਗਭਗ ਬਾਲਿਆਂਵਾਲੀ ਪਾਸੇ ਵੱਲ ਕਰੀਬ 20 ਫੁੱਟ ਪਾੜ ਪੈਣ ਕਾਰਨ ਲਾਗਲੇ ਖੇਤਾਂ ਵਿਚ 3 ਤੋਂ 4 ਫੁੱਟ ਪਾਣੀ ਭਰ ਗਿਆ। ਖੇਤਾਂ ਦੀਆਂ ਮੋਟਰਾਂ ਤੇ ਕਮਰੇ, ਬਿਜਾਂਦ ਲਈ ਤਿਆਰ ਲੈਬਲ ਕੀਤੇ ਹੋਏ ਖੇਤਾਂ ਤੋਂ ਇਲਾਵਾ ਤਿਆਰ ਝੋਨੇ ਦੀ ਪਨੀਰੀ ਖਰਾਬ ਹੋ ਗਈ ਹੈ।
ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਪੀੜਿਤ ਕਿਸਾਨਾਂ ਨੂੰ ਫ਼ਸਲ ਦੀ ਬਿਜਾਂਦ ਐਨ ਸਿਰ 'ਤੇ ਹੋਣ ਕਾਰਨ ਬਣਦੀ ਮੁਆਵਜਾ ਰਾਸ਼ੀ ਤੁਰੰਤ ਦਿੱਤੀ ਜਾਵੇ। ਇਸ ਸਮੇਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਸਮੇਤ ਨਥਾਣਾ ਦੇ ਨਾਇਬ ਤਹਿਸੀਲਦਾਰ ਬੇਅੰਤ ਸਿੰਘ ਸਮੇਤ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਜਾਇਜਾ ਲਿਆ ਤੇ ਪੀੜਿਤ ਕਿਸਾਨਾਂ ਨੂੰ ਰਾਹਤ ਦੇਣ ਲਈ ਸਰਕਾਰ ਨੂੰ ਰਿਪੋਰਟ ਬਣਾ ਕੇ ਭੇਜਣ ਦਾ ਵਿਸ਼ਵਾਸ ਦਿਵਾਇਆ।
;
;
;
;
;
;
;
;