JALANDHAR WEATHER

ਪਿੰਡ ਰਾਮੇਆਣਾ ਵਿਖੇ (ਜੈਤੋ ਰਜਬਾਹੇ) ਵਿਚ ਪਿਆ ਪਾੜ

ਜੈਤੋ, 12 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਪਿੰਡ ਰਾਮੇਆਣਾ ਤੋਂ ਕੋਟਲੀ ਰੋਡ ’ਤੇ ਸਥਿਤ ਜੈਤੋ ਰਜਬਾਹੇ ਵਿਚ ਪਾੜ ਪੈਣ ਕਰਕੇ ਝੋਨੇ ਦੀ ਪਨੀਰੀ ਨੂੰ ਨੁਕਸਾਨ ਪਹੁੰਚਿਆ, ਸਰਾਂ ਨਰਸਰੀ ਅਤੇ ਖੇਤਾਂ ਵਿਚ ਪਾਣੀ ਵੜਣ ਕਰਕੇ ਕਾਫੀ ਨੁਕਸਾਨ ਹੋਣ ਦਾ ਪਤਾ ਲੱਗਿਆ ਹੈ। ਪਿੰਡ ਦੇ ਸਾਬਕਾ ਸਰਪੰਚ ਸਿਕੰਦਰ ਸਿੰਘ ਗਿੱਲ ਨੇ ਦੱਸਿਆ ਹੈ ਕਿ ਬੀਤੇ ਕੱਲ੍ਹ ਪਏ ਤੇਜ਼ ਮੀਂਹ, ਗੜੇ ਅਤੇ ਹਨੇਰੀ ਦੇ ਕਾਰਨ ਕਈ ਦਰੱਖਤ ਰਜਬਾਹੇ ਵਿਚ ਡਿੱਗਣ ਕਰਕੇ ਪਿੰਡ ਦੇ ਕੋਟਲੀ ਰੋਡ ’ਤੇ ਸਥਿਤ ਰਜਬਾਹੇ ਦੇ ਪੁਰਾਣੇ ਪੁਲ ਵਿਚ ਦਰੱਖਤ ਤੇ ਢਾਣੇ ਫੱਸ ਗਏ। ਜਿਸ ਦੇ ਕਾਰਨ ਰਜਬਾਹੇ ਵਿਚ ਪਾੜ ਪੈ ਗਿਆ ਤੇ ਖੇਤਾਂ ਵਿਚ ਜਲ-ਥਲ ਹੋ ਗਿਆ ਤੇ ਝੋਨੇ ਦੀ ਪਨੀਰੀ ਨੂੰ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਿਆ।

ਉਥੇ ਹੀ ਰਜਬਾਹੇ ਦੇ ਨੇੜੇ ਬਣੀ ਸਰਾਂ ਨਰਸਰੀ ਦੇ ਕਈ ਹਿੱਸਿਆਂ ਦੇ ਅੰਦਰ ਪਾਣੀ ਵੜਣ ਕਰਕੇ ਕਾਫੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਅੱਧੀ ਰਾਤ ਨੂੰ ਟੁੱਟੇ ਰਜਬਾਹੇ ਦਾ ਪਾਣੀ ਦੁਪਹਿਰ ਤੱਕ ਚਲ ਰਿਹਾ ਸੀ ’ਤੇ ਮਹਿਕਮੇ ਵਲੋਂ ਪਾਣੀ ਨੂੰ ਬੰਦ ਨਹੀਂ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ