ਜਸਪਾਲ ਸਿੰਘ ਜ਼ਿਲ੍ਹਾ ਮੰਡੀ ਅਫ਼ਸਰ ਤੋਂ ਪਦਉੱਨਤ ਹੋ ਕੇ ਡਿਪਟੀ ਜਨਰਲ ਮੈਨੇਜਰ ਬਣੇ
ਸੰਗਰੂਰ, 12 ਜੂਨ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਜ਼ਿਲ੍ਹਾ ਮੰਡੀ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਹੇ ਜਸਪਾਲ ਸਿੰਘ ਨੇ ਪਦਉੱਨਤ ਹੋ ਕੇ ਡਿਪਟੀ ਜਨਰਲ ਮੈਨੇਜਰ ਬਣਨ ਤੋਂ ਬਾਅਦ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਇੱਥੇ ਹੋਈ ਵਿਦਾਇਗੀ ਪਾਰਟੀ ਮੌਕੇ ਉਨ੍ਹਾਂ ਨੇ ਜ਼ਿਲ੍ਹਾ ਸੰਗਰੂਰ ਵਿਚ ਮਿਲੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਉਹ ਸੰਗਰੂਰ ਵਿਖੇ ਪਹਿਲਾਂ ਸੈਕਟਰੀ ਅਤੇ ਫਿਰ ਜ਼ਿਲ੍ਹਾ ਮੰਡੀ ਅਫ਼ਸਰ ਵਜੋਂ ਨਿਭਾਈਆਂ ਗਈਆਂ ਸੇਵਾਵਾਂ ਦੌਰਾਨ ਮਿਲੇ ਸਤਿਕਾਰ ਅਤੇ ਪਿਆਰ ਨੂੰ ਸਾਰੀ ਜ਼ਿੰਦਗੀ ਨਹੀਂ ਭੁਲਾ ਸਕਣਗੇ। ਵਿਦਾਇਗੀ ਪਾਰਟੀ ਦੌਰਾਨ ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ ਮਨਪ੍ਰੀਤ ਸਿੰਘ, ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ ਦੀਨ ਪਾਲ, ਨਰਿੰਦਰ ਪਾਲ ਸੈਕਟਰੀ ਸੰਗਰੂਰ, ਅਮਨਦੀਪ ਸਿੰਘ ਸੈਕਟਰੀ ਖਨੌਰੀ, ਏਕਮਜੀਤ ਸਿੰਘ ਸੈਕਟਰੀ ਦਿੜਬਾ, ਜੁਗਨਜੀਤ ਸਿੰਘ ਸੈਕਟਰੀ ਚੀਮਾ, ਹਰਪ੍ਰੀਤ ਸਿੰਘ ਸੈਕਟਰੀ ਭਵਾਨੀਗੜ੍ਹ, ਮੋਹਿਤ ਕੁਮਾਰ ਸੈਕਟਰੀ ਮੂਨਕ, ਵਰਿੰਦਰ ਸਿੰਘ ਸੈਕਟਰੀ ਧੂਰੀ, ਗੁਰਜੀਤ ਸਿੰਘ ਲੱਡੀ ਸੁਪਰਡੈਂਟ, ਲਖਬੀਰ ਸਿੰਘ ਸੀਨੀਅਰ ਸਹਾਇਕ ਤੋਂ ਇਲਾਵਾ ਸ਼ਾਮਿਲ ਹੋਏ ਹੋਰਨਾਂ ਕਰਮਚਾਰੀਆਂ ਨੇ ਪਦਉੱਨਤ ਹੋਏ ਜਸਪਾਲ ਸਿੰਘ ਡਿਪਟੀ ਜਨਰਲ ਮੈਨੇਜਰ ਨੂੰ ਸ਼ੁਭ ਇਛਾਵਾਂ ਅਤੇ ਵਧਾਈਆਂ ਦਿੱਤੀਆਂ।
;
;
;
;
;
;
;
;
;