JALANDHAR WEATHER

ਸੰਜੇ ਸਿੰਘ ਮਾਣਹਾਨੀ ਮਾਮਲਾ: ਸੁਪਰੀਮ ਕੋਰਟ ਤੋਂ ਬਿਕਰਮ ਸਿੰਘ ਮਜੀਠੀਆ ਨੂੰ ਰਾਹਤ ਨਹੀਂ

ਨਵੀਂ ਦਿੱਲੀ,12 ਜੂਨ- ਸੰਜੇ ਸਿੰਘ ਮਾਣਹਾਨੀ ਮਾਮਲੇ ’ਚ ਸੁਪਰੀਮ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ ਤੇ ਮਾਮਲੇ ’ਚ ਵਾਧੂ ਗਵਾਹਾਂ ਦੀ ਮੰਗ ਰੱਦ ਕਰਦੇ ਹੋਏ ਮਜੀਠੀਆ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ।

ਦੱਸ ਦੇਈਏ ਕਿ ਸੰਜੇ ਸਿੰਘ ਨੇ ਮਜੀਠੀਆ 'ਤੇ ਡਰੱਗ ਮਾਫ਼ੀਆ ਨਾਲ ਸੰਬੰਧਾਂ ਦਾ ਦੋਸ਼ ਲਗਾਇਆ ਸੀ ਤੇ ਇਸ ਤੋਂ ਬਾਅਦ ਮਜੀਠੀਆ ਵਲੋਂ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਹਾਈ ਕੋਰਟ ਵਲੋਂ ਆਪਣੀ ਪਟੀਸ਼ਨ ਰੱਦ ਕੀਤੇ ਜਾਣ ਤੋਂ ਬਾਅਦ ਮਜੀਠੀਆ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। 

ਮਜੀਠੀਆ ਨੇ ਹੇਠਲੀ ਅਦਾਲਤ ਵਿਚ ਸਬੂਤ ਪੇਸ਼ ਕਰਨ ਲਈ ਸੁਪਰੀਮ ਕੋਰਟ ਕੋਲ ਪਹੁੰਚ ਕੀਤੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ