JALANDHAR WEATHER

ਸਰਕਾਰੀ ਪੈਸੇ ਗਬਨ ਕਰਨ ਦੇ ਦੋਸ਼ਾਂ ਹੇਠ ਪੰਚਾਇਤ ਸੈਕਟਰੀ ’ਤੇ 10 ਸਾਲਾਂ ਬਾਅਦ ਮਾਮਲਾ ਦਰਜ

ਸੰਗਤ ਮੰਡੀ, (ਬਠਿੰਡਾ) 17 ਜੂਨ (ਦੀਪਕ ਸ਼ਰਮਾ)- ਥਾਣਾ ਸੰਗਤ ਦੀ ਪੁਲਿਸ ਨੇ ਸਰਕਾਰੀ ਪੈਸੇ ਗਬਨ ਕਰਨ ਦੇ ਦੋਸ਼ਾਂ ਹੇਠ ਪੰਚਾਇਤ ਸੈਕਟਰੀ ’ਤੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਹੈ ਕਿ ਸਾਨੂੰ ਬੀ.ਡੀ.ਪੀ.ਓ.  ਸੰਗਤ ਧਰਮਪਾਲ ਸ਼ਰਮਾ ਵਲੋਂ ਰਿਪੋਰਟ ਪੇਸ਼ ਹੋਈ ਸੀ ਕਿ ਹਰਭਜਨ ਸਿੰਘ ਪੰਚਾਇਤ ਸੈਕਟਰੀ, ਜੋ ਕਿ ਸਾਲ 2016-17 ਵਿਚ ਸੰਗਤ ਬੀ.ਡੀ.ਪੀ.ਓ. ਦਫ਼ਤਰ ਵਿਖੇ ਡਿਊਟੀ ਦੇ ਰਿਹਾ ਸੀ ਤਾਂ ਇਸ ਡਿਊਟੀ ਦੇ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ ਨੂੰ 43 ਲੱਖ 18 ਹਜ਼ਾਰ ਕਰੀਬ ਦੇ ਪੈਸੇ ਪਿੰਡ ਗਹਿਰੀ ਬੁੱਟਰ ਪਿੰਡ ਫੁੱਲੋ ਮਿੱਠੀ ਪਿੰਡ ਬੰਬੀਹਾ ਆਦਿ ਨੂੰ ਵਿਕਾਸ ਕਾਰਜਾਂ ਵਾਸਤੇ ਜਾਰੀ ਕੀਤੇ ਗਏ ਸਨ ਲੇਕਿਨ ਪੰਚਾਇਤ ਸੈਕਟਰੀ ਨੇ ਇਹ ਪੈਸੇ ਵਿਕਾਸ ਕਾਰਜਾਂ ’ਤੇ ਨਹੀਂ ਲਾਏ ਅਤੇ ਜਦੋਂ ਤੋ ਪੰਚਾਇਤ ਸੈਕਟਰੀ ਦੀ ਜਾਂਚ ਸ਼ੁਰੂ ਹੋਈ, ਉਸ ਸਮੇਂ ਤੋਂ ਹੀ ਇਹ ਗੈਰ-ਹਾਜ਼ਰ ਰਹਿ ਰਿਹਾ ਹੈ, ਜਿਸ ਦੇ ਦੌਰਾਨ ਬੀ.ਡੀ.ਪੀ.ਓ. ਸੰਗਤ ਦੇ ਬਿਆਨਾਂ ’ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਹੈ ਕਿ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਕੋਈ ਇਸ ਮਾਮਲੇ ਵਿਚ ਜਾਂਚ ਦੌਰਾਨ ਸਾਹਮਣੇ ਆਉਂਦਾ ਹੈ, ਉਸ ’ਤੇ ਵੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ