ਮਾਮਲਾ ਗਾਇਕ ਏ.ਪੀ. ਢਿੱਲੋਂ ਦੇ ਘਰ ’ਤੇ ਗੋਲੀਬਾਰੀ ਦਾ: ਸ਼ੂਟਰ ਨੂੰ ਕੈਨੇਡਾ ਤੋਂ ਕੀਤਾ ਜਾਵੇਗਾ ਡਿਪੋਰਟ
ਨਵੀਂ ਦਿੱਲੀ, 17 ਜੂਨ- ਕੈਨੇਡਾ ਵਿਚ ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਘਰ 'ਤੇ ਗੋਲੀਬਾਰੀ ਕਰਨ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਅਭਿਜੀਤ ਕਿੰਗਰਾ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ। ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਨੇ ਉਸ ਦੇ ਡਿਪੋਰਟੇਸ਼ਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਹਾਲਾਂਕਿ ਉਸ ਨੇ ਕਿਹਾ ਹੈ ਕਿ ਜੇਕਰ ਉਸ ਨੂੰ ਭਾਰਤ ਵਾਪਸ ਭੇਜਿਆ ਗਿਆ ਤਾਂ ਉਸਨੂੰ ਮਾਰ ਦਿੱਤਾ ਜਾਵੇਗਾ।
ਜਾਣਕਾਰੀ ਅਨੁਸਾਰ ਆਈ.ਆਰ.ਬੀ. ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਭਿਜੀਤ ਕਿੰਗਰਾ ਵਰਗੇ ਗੈਂਗਸਟਰ ਨੂੰ ਕੈਨੇਡਾ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਉਸ ਨੂੰ ਤੁਰੰਤ ਡਿਪੋਰਟ ਕਰ ਦਿੱਤਾ ਜਾਣਾ ਚਾਹੀਦਾ ਹੈ। ਅਭਿਜੀਤ ਕਿੰਗਰਾ ਪਿਛਲੇ ਇਕ ਸਾਲ ਤੋਂ ਕੈਨੇਡਾ ਦੀ ਜੇਲ੍ਹ ਵਿਚ ਹੈ। ਉਸ 'ਤੇ ਏ.ਪੀ. ਢਿੱਲੋਂ ਅਤੇ ਹੋਰਾਂ ਤੋਂ ਪੈਸੇ ਵਸੂਲਣ ਦਾ ਦੋਸ਼ ਹੈ। ਆਈ.ਆਰ.ਬੀ. ਨੇ 15 ਜੂਨ ਨੂੰ ਇਸ ਫੈਸਲੇ ਦਾ ਐਲਾਨ ਕੀਤਾ।
ਕਿੰਗਰਾ ਨੇ ਬੋਰਡ ਨੂੰ ਇਕ ਮਹੱਤਵਪੂਰਨ ਖੁਲਾਸਾ ਕਰਦੇ ਹੋਏ ਕਿਹਾ ਕਿ ਇਕ ਸਹਿਯੋਗੀ ਨੇ ਉਸਨੂੰ ਏਪੀ ਢਿੱਲੋਂ ਦੇ ਘਰ 'ਤੇ ਗੋਲੀਬਾਰੀ ਕਰਨ ਲਈ 4,000 ਡਾਲਰ ਦੀ ਪੇਸ਼ਕਸ਼ ਕੀਤੀ ਸੀ, ਫਿਰ ਉਸਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ।
;
;
;
;
;
;
;
;