JALANDHAR WEATHER

ਬੈਲਜੀਅਮ ਤੇ ਮਿਸਰ ਵਿਚਾਲੇ ਮੈਚ 1-1 ਨਾਲ ਡਰਾਅ

ਸਿਆਟਲ, 16 ਜੂਨ (ਏਜੰਸੀ)-ਸਿਆਟਲ ਵਿਖੇ ਮਿਸਰ ਤੇ ਬੈਲਜੀਅਮ ਵਿਚਾਲੇ ਖੇਡਿਆ ਗਿਆ ਫੀਫਾ ਵਿਸ਼ਵ ਕੱਪ 2026 ਦਾ 16ਵਾਂ ਮੈਚ ਡਰਾਅ ‘ਤੇ ਸਮਾਪਤ ਹੋਇਆ। ਮਿਸਰ ਦੇ ਇਮਾਮ ਅਸ਼ੂਰ ਨੇ ਮੈਚ ਦਾ ਪਹਿਲਾ ਗੋਲ 19ਵੇਂ ਮਿੰਟ ‘ਚ ਕੀਤਾ। ਇਸ ਦੌਰਾਨ ਮੁਹੰਮਦ ਸਲਾਹ ਆਰਕੀਟੈਕਟ ਵਜੋਂ ਸਾਬਿਤ ਹੋਏ, ਜਿਸਨੇ ਇਮਾਮ ਅਸ਼ੂਰ ਨੂੰ ਪਹਿਲਾ ਮੌਕਾ ਦਿੱਤਾ। ਬੈਲਜੀਅਮ ਨੇ ਕੇਵਿਨ ਡੀ ਬਰੂਇਨ ਰਾਹੀਂ ਇਕ ਹਮਲਾਵਰ ਖੇਡ ਖੇਡਣ ਦੀ ਕੋਸ਼ਿਸ਼ ਕੀਤੀ ਪਰ ਮਿਸਰ ਨੇ ਪਹਿਲਾ ਗੋਲ ਕਰਦੇ ਹੋਏ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਮਿਡਫੀਲਡਰ ਇਮਾਮ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਗੋਲ ਕੀਤਾ। ਪਹਿਲੇ ਅੱਧ ‘ਚ ਇਸ ਇਕਲੋਤੇ ਗੋਲ ਤੋਂ ਬਾਅਦ ਮੈਚ ਰੈਫ਼ਰੀ ਵਲੋਂ 22ਵੇਂ ਮਿੰਟ ‘ਚ ਖਿਡਾਰੀਆਂ ਲਈ ਹਾਈਡਰੇਸ਼ਨ ਬ੍ਰੇਕ ਦਾ ਐਲਾਨ ਕੀਤਾ ਗਿਆ। ਇਸ ਤੋਂ ਬਾਅਦ ਮਿਸਰ ਨੇ ਰਣਨੀਤਕ ਤਰੀਕੇ ਨਾਲ ਆਪਣਾ ਦਬਦਬਾ ਬਣਾ ਕੇ ਰੱਖਿਆ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ 45ਵੇਂ ਮਿੰਟ ‘ਚ ਇਕ ਅਜਿਹਾ ਮੌਕਾ ਬੈਲਜੀਅਮ ਕੋਲ ਸੀ, ਜਿਸਦੀ ਉਨ੍ਹਾਂ ਨੂੰ ਭਾਲ ਸੀ। ਇਕ ਲੰਬੇ ਥ੍ਰੋਅ ਨੇ ਮਿਸਰ ਦੇ ਪੈਨਲਟੀ ਏਰੀਆ ‘ਚ ਪਹੁੰਚਾ ਦਿੱਤੀ। ਬੈਲਜੀਅਮ ਦੇ ਜੇਰੇਮੀ ਡੋਕੂ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮਿਸਰ ਦੇ ਗੋਲਕੀਪਰ ਨੇ ਇਸ ਕੋਸ਼ਿਸ਼ ਨੂੰ ਵੀ ਸਫ਼ਲ ਨਾ ਹੋਣ ਦਿੱਤਾ। ਮਿਸਰ ਪਹਿਲੇ ਅੱਧ ਦਾ ਅੰਤ ਜ਼ੋਰਦਾਰ ਢੰਗ ਨਾਲ ਕੀਤਾ ਤੇ 1-0 ਨਾਲ ਕੀਤਾ। ਦੂਜੇ ਅੱਧ ਦੀ ਸ਼ੁਰੂਆਤ ਤੋਂ ਬਾਅਦ ਬੈਲਜੀਅਮ ਨੇ ਆਪਣੀ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕੀਤਾ। ਡੀ ਬਰੂਇਨ ਦੀ ਫ੍ਰੀ-ਕਿਕ ਲਗਾਈ ਪਰ ਇਹ ਮਿਸਰ ਦੇ ਗੋਲਕੀਪਰ ਦੇ ਸੱਜੇ ਪਾਸੇ ਸਵਿੰਗ ਕਰ ਗਈ ਤੇ ਇਹ ਗੋਲ ‘ਚ ਤਬਦੀਲ ਨਾ ਹੋਈ। ਪਰ 66ਵੇਂ ਮਿੰਟ ਆਖ਼ਿਰ ਬੈਲਜੀਅਮ ਨੂੰ ਸਫਲਤਾ ਮਿਲੀ। ਮੁਹੰਮਦ ਹਾਨੀ ਵਲੋਂ ਕੀਤੇ ਗਏ ਇਕ ਸ਼ਾਨਦਾਰ ਗੋਲ ਸਦਕਾ ਬੈਲਜੀਅਮ ਇਸ ਮੈਚ ਨੂੰ 1-1 ਨਾਲ ਬਰਾਬਰ ਕਰਨ ‘ਚ ਸਫ਼ਲ ਰਿਹਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

8 ਦਿੱਲੀ ਵਿੱਚ ਪਾਕਿ ਜਾਸੂਸੀ ਏਜੰਸੀ ISI-ਨਾਲ ਸੰਬੰਧਿਤ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼, 7 ਗ੍ਰਿਫ਼ਤਾਰ

ਨਵੀਂ ਦਿੱਲੀ, 16 ਜੂਨ ()-ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਨਾਲ ਸਿੱਧੇ ਸਬੰਧਾਂ ਵਾਲੇ ਇੱਕ ਅੰਤਰਰਾਸ਼ਟਰੀ ਅੱਤਵਾਦੀ-ਅਪਰਾਧ ਸਿੰਡੀਕੇਟ ਨੂੰ ਖਤਮ ਕਰ ਦਿੱਤਾ ਹੈ, ਪਾਕਿਸਤਾਨ ਸਥਿਤ ਗੈਂਗਸਟਰ ਤੋਂ ਅੱਤਵਾਦੀ ਬਣੇ ਸ਼ਹਿਜ਼ਾਦ ਭੱਟੀ ਅਤੇ ਉਸਦੇ ਸਾਥੀ ਅਜਮਲ ਗੁੱਜਰ ਦੇ ਨੈੱਟਵਰਕ ਨਾਲ ਜੁੜੇ ਸੱਤ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ। ਸਪੈਸ਼ਲ ਸੈੱਲ ਦੀ ਪੂਰਬੀ ਰੇਂਜ ਟੀਮ ਦੁਆਰਾ ਕੀਤੀਆਂ ਗਈਆਂ ਗ੍ਰਿਫਤਾਰੀਆਂ ਨੇ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਯੋਜਨਾਬੱਧ ਅੱਤਵਾਦੀ ਹਮਲਿਆਂ ਨੂੰ ਰੋਕਿਆ ਹੈ, ਨਾਲ ਹੀ ਗੈਰ-ਕਾਨੂੰਨੀ ਹਥਿਆਰਾਂ ਅਤੇ...  

... 5 hours 45 minutes ago

ਹੋਰ ਖ਼ਬਰਾਂ...

ਅਜੀਤ ਟੀ ਵੀ