ਜਲੰਧਰ ਨਾਲ ਸੰਬੰਧਿਤ ਨਿਊਜ਼ੀਲੈਂਡ ਦਾ ਖਿਡਾਰੀ ਸਰਪ੍ਰੀਤ ਸਿੰਘ
ਮੈਚ ਸ਼ੁਰੂ ਕਰਨ ਵਾਲਾ ਭਾਰਤੀ ਮੂਲ ਦਾ ਪਹਿਲਾ ਖਿਡਾਰੀ ਬਣਿਆ
ਜਲੰਧਰ, 16 ਜੂਨ (ਪੀ.ਟੀ.ਆਈ.)-ਭਾਰਤ 2026 ਦੇ ਫੀਫਾ ਵਿਸ਼ਵ ਕੱਪ ‘ਚ ਹਿੱਸਾ ਨਹੀਂ ਲੈ ਰਿਹਾ ਹੈ, ਪਰ ਭਾਰਤੀ ਮੂਲ ਦੇ ਖਿਡਾਰੀਆਂ ਨੇ ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲ ਮੰਚ ‘ਤੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਇਸ ਸੰਦਰਭ ‘ਚ ਨਿਊਜ਼ੀਲੈਂਡ ਦੇ ਸਟਾਰ ਮਿਡਫੀਲਡਰ ਸਰਪ੍ਰੀਤ ਸਿੰਘ ਨੇ ਇਤਿਹਾਸ ਰਚਿਆ ਹੈ। ਜਲੰਧਰ, ਪੰਜਾਬ ਤੋਂ ਸੰਬੰਧਿਤ ਸਰਪ੍ਰੀਤ ਸਿੰਘ ਫੀਫਾ ਵਿਸ਼ਵ ਕੱਪ ਮੈਚ ਦੀ ਪਹਿਲੇ ਗਿਆਰਾਂ ‘ਚ ਸ਼ਾਮਲ ਹੋਣ ਵਾਲਾ ਭਾਰਤੀ ਮੂਲ ਦਾ ਪਹਿਲਾ ਖਿਡਾਰੀ ਬਣਿਆ। 27 ਸਾਲਾ ਸਰਪ੍ਰੀਤ ਸਿੰਘ ਦਾ ਜਨਮ ਆਕਲੈਂਡ, ਨਿਊਜ਼ੀਲੈਂਡ ‘ਚ ਹੋਇਆ ਸੀ। ਉਸਦੇ ਮਾਤਾ-ਪਿਤਾ ਜਲੰਧਰ ਤੋਂ ਉੱਥੇ ਚਲੇ ਗਏ ਸਨ। ਸਰਪ੍ਰੀਤ ਨੇ ਛੋਟੀ ਉਮਰ ‘ਚ ਹੀ ਫੁੱਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ ਤੇ ਆਪਣੀ ਪ੍ਰਤਿਭਾ ਦੇ ਬਲ ‘ਤੇ ਨਿਊਜ਼ੀਲੈਂਡ ਦੀ ਰਾਸ਼ਟਰੀ ਟੀਮ ‘ਆਲ ਵ੍ਹਾਈਟਸ’ ‘ਚ ਜਗ੍ਹਾ ਬਣਾਈ। ਬਾਅਦ ‘ਚ, ਉਸਨੂੰ ਮਸ਼ਹੂਰ ਜਰਮਨ ਕਲੱਬ ਐਫ.ਸੀ. ਬੇਅਰਨ ਮਿਊਨਿਖ ‘ਚ ਸ਼ਾਮਲ ਹੋਣ ਦਾ ਮੌਕਾ ਵੀ ਮਿਲਿਆ, ਜਿਸਨੇ ਅੰਤਰਰਾਸ਼ਟਰੀ ਮੰਚ ‘ਤੇ ਉਸਦੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ।
;
;
;
;
;
;
;
;