JALANDHAR WEATHER

ਮਾਈਸਰਖਾਨਾ ਵਿਖੇ ਲੱਗ ਰਹੀ ਸੀਮੇਂਟ ਫੈਕਟਰੀ ਦਾ ਵਿਰੋਧ

ਮੌੜ ਮੰਡੀ, (ਮਾਨਸਾ) 17 ਜੂਨ (ਗੁਰਜੀਤ ਸਿੰਘ ਕਮਾਲੂ)- ਪਿੰਡ ਮਾਈਸਰਖਾਨਾ ਵਿਖੇ ਲੱਗ ਰਹੀ ਸੀਮੇਂਟ ਫੈਕਟਰੀ ਦਾ ਪਿੰਡ ਮਾਈਸਰਖਾਨਾ, ਭਾਈ ਬਖਤੌਰ, ਯਾਤਰੀ ਆਦਿ ਪਿੰਡਾਂ ਦੇ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਫੈਕਟਰੀ ਦੇ ਅਧਿਕਾਰੀ, ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਇਸ ਫੈਕਟਰੀ ਦੇ ਸੰਬੰਧ ਵਿਚ ਲੋਕਾਂ ਨਾਲ ਸੰਵਾਦ ਕਰਨ ਲਈ ਪਹੁੰਚੇ ਤਾਂ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ,ਤਲਵੰਡੀ ਅਕਲੀਆਂ ਸੰਘਰਸ਼ ਕਮੇਟੀ, ਲੱਖਾ ਸਿਧਾਣਾ, ਅਮਿਤੋਜ਼ ਮਾਨ ਸਮੇਤ ਲੋਕ ਪੱਖੀ ਜਥੇਬੰਦੀਆਂ ਦੇ ਸੈਕੜੇ ਕਾਰਕੁੰਨਾ ਨੇ ਫੈਕਟਰੀ ਦੇ ਅਧਿਕਾਰੀਆਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਤਿੱਖੇ ਸਵਾਲ ਕੀਤੇ, ਜਿੰਨ੍ਹਾਂ ਦਾ ਅਧਿਕਾਰੀ ਕੋਈ ਠੋਸ ਜਵਾਬ ਦੇਣ ਵਿਚ ਸਫ਼ਲ ਨਹੀਂ ਹੋਏ। ਇਸ ਤੋਂ ਪਹਿਲਾਂ ਫੈਕਟਰੀ ਵਾਲੀ ਜਗ੍ਹਾ ’ਤੇ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਨੂੰ ਤੋੜ ਕੇ ਲੋਕ ਫੈਕਟਰੀ ਵਾਲੀ ਜਗ੍ਹਾ ਤੱਕ ਪਹੁੰਚ ਗਏ। ਲੋਕ ਪੱਖੀ ਆਗੂਆਂ ਨੇ ਕਿਹਾ ਕਿ ਇਹ ਫੈਕਟਰੀ ਮਾਪਦੰਡ ਪੂਰੇ ਨਹੀਂ ਕਰਦੀ, ਇਸ ਲਈ ਇਹ ਫੈਕਟਰੀ ਨਹੀਂ ਲੱਗਣ ਦਿੱਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ