JALANDHAR WEATHER

ਹਾਲੈਂਡ ਦੇ 2 ਗੋਲਾਂ ਦੀ ਬਦੌਲਤ ਨਾਰਵੇ ਨੇ ਇਰਾਕ ਨੂੰ 4-1 ਨਾਲ ਹਰਾਇਆ

 ਨਿਊਯਾਰਕ, 17 ਜੂਨ (ਰਾਜੂ ਸਹਿਬਾਜ਼ਪੁਰਾ)�ਫੀਫਾ ਵਿਸ਼ਵ ਕੱਪ 2026 ਦੇ ਗਰੁੱਪ-9 ਮੁਕਾਬਲੇ ‘ਚ ਨਾਰਵੇ ਨੇ ਇਰਾਕ ਨੂੰ 4-1 ਨਾਲ ਹਰਾਕੇ ਸ਼ਾਨਦਾਰ ਜਿੱਤ ਦਰਜ ਕੀਤੀ| ਨਾਰਵੇ ਦੇ ਸਟਾਰ ਸਟ੍ਰਾਈਕਰ ਅਰਲਿੰਗ ਹਾਲੈਂਡ ਨੇ ਆਪਣੇ ਵਿਸ਼ਵ ਕੱਪ ਡੈਬਿਊ ਮੈਚ ‘ਚ 2 ਗੋਲ ਕੀਤੇ ਅਤੇ ਇਕ ਗੋਲ ‘ਚ ਸਹਾਇਤਾ ਵੀ ਦਿੱਤੀ| ਮੈਨਚੈਸਟਰ ਸਿਟੀ ਦੇ ਫਾਰਵਰਡ ਹਾਲੈਂਡ ਨੇ 29ਵੇਂ ਮਿੰਟ ‘ਚ ਡੇਵਿਡ ਮੋਲਰ ਵੁਲਫੇ ਦੇ ਕ੍ਰਾਸ ‘ਤੇ ਸ਼ਾਨਦਾਰ ਹੀਲ ਸ਼ਾਟ ਨਾਲ ਗੋਲ ਕਰਕੇ ਨਾਰਵੇ ਨੂੰ 1-0 ਦੀ ਬੜ੍ਹਤ ਦਿਵਾਈ| ਇਸ ਗੋਲ ਤੋਂ ਬਾਅਦ ਲਾਲ ਕੱਪੜਿਆਂ ‘ਚ ਸਜੇ ਨਾਰਵੇਈ ਪ੍ਰਸ਼ੰਸਕਾਂ ਨੇ ਸਟੇਡੀਅਮ ਵਿੱਚ ਜਸ਼ਨ ਮਨਾਇਆ| ਇਰਾਕ ਨੇ 38ਵੇਂ ਮਿੰਟ ‘ਚ ਵਾਪਸੀ ਕਰਦੇ ਹੋਏ ਆਇਮਨ ਹੁਸੈਨ ਦੇ ਹੈਡਰ ਰਾਹੀਂ ਸਕੋਰ 1-1 ਨਾਲ ਬਰਾਬਰ ਕਰ ਦਿੱਤਾ ਪਰ ਪਹਿਲੇ ਅੱਧ ਤੋਂ ਠੀਕ ਪਹਿਲਾਂ ਇਰਾਕੀ ਡਿਫੈਂਸ ਦੀ ਗਲਤੀ ਦਾ ਫਾਇਦਾ ਚੁੱਕਦੇ ਹੋਏ ਅਰਲੰਿਗ ਹਾਲੈਂਡ ਨੇ ਆਪਣਾ ਦੂਜਾ ਗੋਲ ਕਰਕੇ ਨਾਰਵੇ ਨੂੰ ਮੁੜ ਅੱਗੇ ਕਰ ਦਿੱਤਾ| ਦੂਜੇ ਅੱਧ ਵਿਚ ਨਾਰਵੇ ਨੇ ਮੈਚ ‘ਤੇ ਪੂਰਾ ਕਾਬੂ ਬਣਾਈ ਰੱਖਿਆ| 76ਵੇਂ ਮਿੰਟ ਵਿਚ ਲਿ� �ਸਟਿਗਾਰਡ ਨੇ ਮਾਰਟਿਨ �ਡੇਗਾਰਡ ਦੇ ਕਾਰਨਰ ‘ਤੇ ਗੋਲ ਕਰਕੇ ਸਕੋਰ 3-1 ਕਰ ਦਿੱਤਾ। ਮੈਚ ਦੇ ਆਖ਼ਰੀ ਪਲਾਂ ਵਿਚ ਕ੍ਰਿਸਚੀਅਨ ਥੋਰਸਟਵੇਡਟ ਨੇ ਅਰਲੰਿਗ ਹਾਲੈਂਡ ਦੀ ਸਹਾਇਤਾ ਨਾਲ ਚੌਥਾ ਗੋਲ ਕਰਕੇ ਨਾਰਵੇ ਦੀ ਜਿੱਤ ਪੱਕੀ ਕਰ ਦਿੱਤੀ| ਇਹ ਹਾਲੈਂਡ ਦੇ ਅੰਤਰਰਾਸ਼ਟਰੀ ਕਰੀਅਰ ਦੇ 56ਵੇਂ ਅਤੇ 57ਵੇਂ ਗੋਲ ਸਨ। ਨਾਰਵੇ ਦੀ ਟੀਮ 1998 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਖੇਡ ਰਹੀ ਹੈ ਅਤੇ ਟੀਮ ਨੇ ਅਪਣੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ| ਦੂਜੇ ਪਾਸੇ, ਇਰਾਕ ਆਪਣੀ ਇਤਿਹਾਸ ‘ਚ ਸਿਰਫ਼ ਦੂਜੀ ਵਾਰ ਵਿਸ਼ਵ ਕੱਪ ਵਿੱਚ ਹਿੱਸਾ ਲੈ ਰਿਹਾ ਹੈ| ਹਾਲਾਂਕਿ ਇਰਾਕੀ ਸਮਰਥਕਾਂ ਨੇ ਟੀਮ ਦਾ ਪੂਰਾ ਸਾਥ ਦਿੱਤਾ, ਪਰ ਨਾਰਵੇ ਦੇ ਹਮਲਾਵਰ ਖੇਡ ਅੱਗੇ ਟੀਮ ਟਿਕ ਨਾ ਸਕੀ।ਇਸ ਜਿੱਤ ਨਾਲ ਨਾਰਵੇ ਨੇ ਗਰੁੱਪ-9 ਵਿੱਚ ਮਹੱਤਵਪੂਰਨ ਤਿੰਨ ਅੰਕ ਹਾਸਲ ਕਰ ਲਏ ਹਨ|

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ