JALANDHAR WEATHER

ਚੰਡੀਗੜ੍ਹ ਕੈਸ਼ੀਅਰ ਕਤਲ ਕੇਸ ਦੇ ਦੋਸ਼ੀਆਂ ਦਾ ਪੁਲਿਸ ਵਲੋਂ ਐਨਕਾਊਂਟਰ

ਐਸ.ਏ.ਐਸ. ਨਗਰ, , 18 ਜੂਨ (ਕਪਿਲ ਵਧਵਾ)- ਸ੍ਰੀ ਕੁਮਾਰ ਮੈਡੀਕਲ ਸਟੋਰ ਦੇ ਕੈਸ਼ੀਅਰ ਦੇ ਕਤਲ ਮਾਮਲੇ ਦੇ ਦੋਸ਼ੀਆਂ ਦਾ ਪੁਲਿਸ ਨਾਲ ਮੁਕਾਬਲਾ ਹੋਇਆ ਹੈ। ਪੁਲਿਸ ਸੂਤਰਾਂ ਅਨੁਸਾਰ ਜੰਮੂ-ਕਸ਼ਮੀਰ ਵਿਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਲਿਆਂਦਾ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ।

ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗੋਲੀ ਮਾਰ ਕੇ ਕਾਬੂ ਕਰ ਲਿਆ। ਦੋਵੇਂ ਜ਼ਖਮੀ ਹੋ ਗਏ। ਇਹ ਘਟਨਾ ਸੈਕਟਰ 25 ਦੇ ਜੰਗਲ ਨੇੜੇ ਵਾਪਰੀ। ਇਹ ਘਟਨਾ ਅੱਜ ਸਵੇਰੇ 5 ਤੋਂ 5:30 ਵਜੇ ਦੇ ਵਿਚਕਾਰ ਵਾਪਰੀ ਦੱਸੀ ਜਾ ਰਹੀ ਹੈ। ਪੁਲਿਸ ਟੀਮਾਂ ਮੌਕੇ 'ਤੇ ਪਹੁੰਚੀਆਂ ਹਨ ਅਤੇ ਜਾਂਚ ਕਰ ਰਹੀਆਂ ਹਨ। ਦੋਸ਼ੀਆਂ ਦੀ ਪਛਾਣ ਸੰਨੀ ਮਹਿਰਾ ਤੇ ਆਰੀਅਨ ਸ਼ਰਮਾ ਵਜੋਂ ਹੋਈ ਹੈ। ਮੁਕਾਬਲੇ ਦੌਰਾਨ ਹਮਲਾਵਰ ਸੰਨੀ ਮਹਿਰਾ ਨੂੰ ਦੋ ਗੋਲੀਆਂ ਲੱਗੀਆਂ ਅਤੇ ਦੂਜੇ ਦੋਸ਼ੀ ਆਰੀਅਨ ਨੂੰ ਇਕ ਗੋਲੀ ਲੱਗੀ। ਗੋਲੀਆਂ ਲੱਤਾਂ ਵਿਚ ਲੱਗੀਆਂ ਦੱਸੀਆਂ ਜਾ ਰਹੀਆਂ ਹਨ। ਦੋਵਾਂ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੂੰ ਚੰਡੀਗੜ੍ਹ ਪੁਲਿਸ ਲਿਜਾ ਰਹੀ ਸੀ। ਉਨ੍ਹਾਂ ਦੀ ਗੱਡੀ ਸੈਕਟਰ 25 ਚਿਤਕਾਰਾ ਰਾਹੀਂ ਜੰਗਲੀ ਖੇਤਰ ਵਿਚੋਂ ਲੰਘ ਰਹੀ ਸੀ। ਗੱਡੀ ਵਿੱਚ ਸਵਾਰ ਦੋਸ਼ੀਆਂ ਨੇ ਪੁਲਿਸ ਕਰਮਚਾਰੀ ਦੀ ਪਿਸਤੌਲ ਖੋਹ ਲਈ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪੁਲਿਸ 'ਤੇ ਦੋ ਗੋਲੀਆਂ ਵੀ ਚਲਾਈਆਂ। ਪੁਲਿਸ ਨੇ ਵੀ ਜਵਾਬੀ ਕਾਰਵਾਈ ਵਿਚ ਗੋਲੀਬਾਰੀ ਕੀਤੀ। ਘਟਨਾ ਵਿਚ ਦੋਵੇਂ ਦੋਸ਼ੀ ਜ਼ਖਮੀ ਹੋ ਗਏ। ਪੁਲਿਸ ਵਾਹਨ ਦੇ ਡਰਾਈਵਰ ਦੀ ਗਰਦਨ 'ਤੇ ਸੱਟ ਲੱਗੀ ਦੱਸੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ