ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ ਹਥਿਆਰਾਂ ਦਾ ਜ਼ਖੀਰਾ ਬਰਾਮਦ
ਅਜਨਾਲਾ, (ਅੰਮ੍ਰਿਤਸਰ), 19 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਬੀ.ਐਸ.ਐਫ਼. 117 ਬਟਾਲੀਅਨ ਵਲੋਂ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਅਜਨਾਲਾ ਖੇਤਰ ਵਿਚੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਐਸ.ਐਫ਼. ਵਲੋਂ ਬੀਤੀ ਰਾਤ ਅਜਨਾਲਾ ਖੇਤਰ ਵਿਚੋਂ ਇਕ ਏ.ਕੇ 47 ਰਾਈਫਲ ਸਮੇਤ ਇਕ ਮੈਗਜ਼ੀਨ, 25 ਪਿਸਟਲ, 47 ਮੈਗਜ਼ੀਨ, ਇਕ ਬੁਲੇਟ ਪਰੂਫ ਜੈਕਟ, ਲਗਭਗ 368 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ I ਇਸ ਸੰਬੰਧੀ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। ਬੀ.ਐਸ.ਐਫ ਵਲੋਂ ਇਕ ਨੌਜਵਾਨ ਨੂੰ ਵੀ ਹਿਰਾਸਤ ਵਿਚ ਲਏ ਜਾਣ ਦੀ ਸੂਚਨਾ ਹੈ।
;
;
;
;
;
;
;
;