JALANDHAR WEATHER

ਪੰਥ ਨੇ ਕਦੇ ਵੀ ਦਖ਼ਲਅੰਦਾਜੀ ਬਰਦਾਸ਼ਤ ਨਹੀਂ ਕੀਤੀ- ਜਥੇਦਾਰ ਗੜਗੱਜ

ਅੰਮ੍ਰਿਤਸਰ, 29 ਜੂਨ (ਜਸਵੰਤ ਸਿੰਘ ਜੱਸ)- ਸ਼੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਵਿਧਾਇਕਾ ਅਤੇ ਕੈਬਨਿਟ ਮੰਤਰੀਆਂ ਦੀ ਪੇਸ਼ੀ ਤੋਂ ਬਾਅਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਥ ਨੇ ਕਦੇ ਵੀ ਦਖ਼ਲਅੰਦਾਜੀ ਬਰਦਾਸ਼ਤ ਨਹੀਂ ਕੀਤੀ ਅਤੇ ਬੇਅਦਬੀ ਕਰਨ ਵਾਲੇ ਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ। ਜਥੇਦਾਰ ਨੇ ਕਿਹਾ ਕਿ ਪਰ ਪੰਥ ਤੇ ਅਕਾਲ ਤਖ਼ਤ ਸਾਹਿਬ ਦੀ ਅਧਿਕਾਰ ਖੇਤਰ ’ਚ ਦਖ਼ਲ ਨਾ ਹੋਵੇ।

ਜਥੇਦਾਰ ਨੇ ਕਿਹਾ ਕਿ ਗੁਰੂ ਤੇ ਤਖ਼ਤ ਅੱਗੇ 87 ਮੰਤਰੀ ਤੇ ਵਿਧਾਇਕ ਪੇਸ਼ ਹੋਏ ਹਨ ਅਤੇ ਕਾਨੂੰਨ ਵਿਚੋ ਕਸਟੋਡੀਅਨ ਵਾਲੀਆਂ ਮੱਦਾ ਹੱਟਣ ਅਤੇ ਵਿਧਾਨਸਭਾ ਸਿੱਖਾਂ ਦੀ ਸ਼ਬਦਾਵਲੀ ਤੈਅ ਨਹੀਂ ਕਰ ਸਕਦੀ। ਜਥੇਦਾਰ ਨੇ ਕਿਹਾ ਕਿ ਯੂਨੀਕ ਨੰਬਰ ਵਾਲਾ ਫ਼ੈਸਲਾ ਸਰਕਾਰ ਨਹੀਂ ਕਰ ਸਕਦੀ। ਬੀੜ ਬਾਰੇ ਕੋਈ ਵੀ ਫ਼ੈਸਲਾ ਸਿਰਫ਼ ਪੰਥ ਕਰ ਸਕਦਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਜਲੰਧਰ

ਅਜੀਤ ਟੀ ਵੀ