ਉਹ ਸਾਨੂੰ ਬੋਲਣ ਨਹੀਂ ਦਿੰਦੇ...ਅਪਮਾਨ ਕਰਦੇ ਹਨ- ਬੀਬੀ ਗਨੀਵ ਕੌਰ
ਅੰਮ੍ਰਿਤਸਰ, 29 ਜੂਨ- ਜਥੇਦਾਰ ਨੇ ਕਿਹਾ ਕਿ ਬੀਬੀ ਗਨੀਵ ਕੌਰ ਉਸ ਦਿਨ ਆਪ ਹਾਊਸ ਵਿਚ ਗਏ ਸੀ ? ਗਨੀਵ ਕੌਰ ਨੇ ਕਿਹਾ ਕਿ ਉਹ ਨਹੀਂ ਗਈ। ਇਸ ’ਤੇ ਜਥੇਦਾਰ ਨੇ ਪੁੱਛਿਆ ਕਿ ਉਹ ਕਿਉਂ ਨਹੀਂ ਗਏ.. ਇਸ 'ਤੇ ਗਨੀਵ ਕੌਰ ਨੇ ਕਿਹਾ ਕਿ ਇਹ ਅਕਾਲ ਤਖ਼ਤ ਸਾਹਿਬ ਦੀ ਆਗਿਆ ਹੈ ਕਿ ਜਦੋਂ ਤੱਕ ਅਕਾਲ ਤਖ਼ਤ ਤੋਂ ਸਹਿਮਤੀ ਨਹੀਂ ਹੁੰਦੀ, ਇਸ ਨੂੰ ਪਾਸ ਨਾ ਕੀਤਾ ਜਾਵੇ।
ਜਥੇਦਾਰ ਨੇ ਕਿਹਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਉੱਥੇ ਜਾ ਕੇ ਵਿਰੋਧ ਕਰਨਾ ਚਾਹੀਦਾ ਸੀ। ਇਸ ’ਤੇ ਗਨੀਵ ਕੌਰ ਨੇ ਕਿਹਾ ਕਿ ਉਹ ਸਾਨੂੰ ਬੋਲਣ ਨਹੀਂ ਦਿੰਦੇ। ਉਹ ਅਪਮਾਨ ਕਰਦੇ ਹਨ।
;
;
;
;
;
;