ਮੈਂ ਰਾਇ ਲੈਣ ਲਈ ਕਿਹਾ ਸੀ, ਸਪੀਕਰ ਨਹੀਂ ਮੰਨੇ- ਪ੍ਰਤਾਪ ਬਾਜਵਾ
ਅੰਮ੍ਰਿਤਸਰ, 29 ਜੂਨ- ਐਸ.ਜੀ.ਪੀ.ਸੀ. ਤੋਂ ਰਾਏ ਲੈਣ ਦੇ ਮੁੱਦੇ 'ਤੇ ਕਾਂਗਰਸੀ ਵਿਧਾਇਕ ਪ੍ਰਤਾਪ ਬਾਜਵਾ ਨੇ ਕਿਹਾ ਕਿ ਜਿਸ ਦਿਨ ਇਹ ਬਿੱਲ ਲਿਆਂਦਾ ਗਿਆ ਸੀ, ਉਸ ਦਿਨ ਵਿਰੋਧੀ ਧਿਰ ਦੇ ਨੇਤਾ ਵਜੋਂ ਮੈਂ ਕਿਹਾ ਸੀ ਕਿ ਜੋ ਸਿਲੈਕਟ ਕਮੇਟੀ ਬਣਾਈ ਹੈ ਉਸਨੂੰ 9 ਮਹੀਨੇ ਹੋ ਗਏ ਹਨ। ਉਸ ਕਮੇਟੀ ਨੂੰ ਪਹਿਲਾਂ ਸਦਨ ਵਿਚ ਰੱਖਿਆ ਜਾਵੇ। ਪਹਿਲਾ, ਇਸ ਬਾਰੇ ਸਿੱਖਾਂ, ਤਖ਼ਤਾਂ ਅਤੇ ਹੋਰਾਂ ਦਾ ਕੀ ਵਿਚਾਰ ਹੈ?
ਮੈਂ ਇਸ ਰਿਪੋਰਟ 'ਤੇ ਚਰਚਾ ਕਰਨ ਲਈ ਕਿਹਾ ਸੀ। ਨਵੇਂ ਬਿੱਲ 'ਤੇ ਬਾਅਦ 'ਚ ਚਰਚਾ ਕਰਨ ਲਈ ਕਿਹਾ। ਮੈਂ ਕਿਹਾ ਸੀ ਕਿ ਪਹਿਲਾਂ ਤੁਸੀਂ ਬਿੱਲ ਲੈ ਕੇ ਆਏ ਹੋ, ਫਿਰ ਇੱਕ ਸਿਲੈਕਟ ਕਮੇਟੀ ਬਣਾਈ ਗਈ ਹੈ ਅਤੇ ਲੋਕਾਂ ਨਾਲ ਜੋ ਵੀ ਗੱਲ ਹੋਈ ਹੈ, ਉਹ ਸਭ ਦੇ ਸਾਹਮਣੇ ਰੱਖੀ ਜਾਵੇ।
ਮੈਂ ਇਹ ਕਿਹਾ ਪਰ ਮੇਰੇ ਵਿਚਾਰਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਮੈਂ ਕਿਹਾ ਸੀ ਕਿ ਜਦੋਂ ਤੱਕ ਐਸ.ਜੀ.ਪੀ.ਸੀ. ਦੀ ਰਾਏ ਨਹੀਂ ਲਈ ਜਾਂਦੀ ਕੋਈ ਕਾਨੂੰਨ ਨਹੀਂ ਬਣੇਗਾ। ਸਪੀਕਰ ਸਾਹਿਬ ਨਾ ਮੰਨੇ।
;
;
;
;
;
;